05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅਣਪਛਾਤੇ ਵਿਅਕਤੀਆਂ ਵਲੋਂ ਦੁਕਾਨਦਾਰ ਦਾ ਕਤਲ

ਤਰਸਿੱਕਾ (ਅੰਮ੍ਰਿਤਸਰ), 5 ਅਕਤੂਬਰ (ਅਤਰ ਸਿੰਘ ਤਰਸਿੱਕਾ) - ਅੱਜ ਸਵੇਰੇ ਪਿੰਡ ਕੋਟ ਖਹਿਰਾ ਦੇ ਦੁਕਾਨਦਾਰ ਤਰਸੇਮ ਸਿੰਘ (62) ਪੁੱਤਰ ਸਾਧਾ ਸਿੰਘ ਨੰਬਰਦਾਰ...

ਅਜੀਤ ਡੈਸਕ 05-11-2026

ਤਰਸਿੱਕਾ (ਅੰਮ੍ਰਿਤਸਰ), 5 ਅਕਤੂਬਰ (ਅਤਰ ਸਿੰਘ ਤਰਸਿੱਕਾ) - ਅੱਜ ਸਵੇਰੇ ਪਿੰਡ ਕੋਟ ਖਹਿਰਾ ਦੇ ਦੁਕਾਨਦਾਰ ਤਰਸੇਮ ਸਿੰਘ (62) ਪੁੱਤਰ ਸਾਧਾ ਸਿੰਘ ਨੰਬਰਦਾਰ ਦੀ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਸਿਰ ਚ ਸੱਟ ਮਾਰਨ 'ਤੇ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਬੇਟੀ ਅਮਨਪ੍ਰੀਤ ਕੌਰ ਅਨੁਸਾਰ ਉਸ ਦੇ ਪਿਤਾ ਤਰਸੇਮ ਸਿੰਘ ਅੱਜ ਸਵੇਰੇ 6-30 ਵਜੇ ਜੰਡਿਆਲਾ ਗੁਰੂ ਤੋਂ ਦੁਕਾਨ ਦਾ ਸੌਦਾ ਲੈਣ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਨਹਿਰ ਦੇ ਪੁਲ ਨਜ਼ਦੀਕ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਸਿਰ ਚ ਸੱਟ ਮਾਰੀ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਤਰਸਿੱਕਾ ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।

ਪਿਛਲੀ ਖ਼ਬਰ ਰੇਲਵੇ ਫਲਾਈਓਵਰ 'ਤੇ ਚਾਰ ਗੱਡੀਆਂ ਆਪਸ 'ਚ ਟਕਰਾਈਆਂ, ਵੱਡਾ ਹਾਦਸਾ ਟਲਿਆ ਅਗਲੀ ਖ਼ਬਰ ਵਾਰਾਣਸੀ ਚ ਭਾਰਤ ਦਾ ਪਹਿਲਾ ਸ਼ਹਿਰੀ ਆਵਾਜਾਈ ਰੋਪਵੇਅ ਤਿਆਰ