05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਹਾਕੀ ਪ੍ਰੇਮੀਆਂ ਨੂੰ ਏਸ਼ੀਆ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਚ ਆਉਣ ਦਾ ਸੱਦਾ - ਬਲਤੇਜ ਪੰਨੂ

ਚੰਡੀਗੜ੍ਹ, 5 ਨਵੰਬਰ - ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਮੁਹਾਲੀ...

ਅਜੀਤ ਡੈਸਕ 05-11-2026

ਚੰਡੀਗੜ੍ਹ, 5 ਨਵੰਬਰ - ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਮੁਹਾਲੀ ਵਿਚ ਸਥਿਤ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਚ ਅੱਜ ਤੀਸਰੇ ਨੰਬਰ ਲਈ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਸ਼ਾਮ 4-30 ਵਜੇ ਭਿੜਨਗੀਆਂ ਜਦੋਂ ਕਿ 9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਫਾਈਨਲ ਮੈਚ ਸ਼ਾਮ 7 ਵਜੇ ਭਾਰਤ ਤੇ ਜਪਾਨ ਵਿਚਾਲੇ ਖੇਡਿਆ ਜਾਵੇਗਾ। 
ਸਮੂਹ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਤੋਂ ਹਾਕੀ ਪ੍ਰੇਮੀਆਂ ਨੂੰ ਇਸ ਮੈਚ ਵਿਚ ਬੱਚਿਆਂ ਸਮੇਤ ਆਉਣ ਦਾ ਸੱਦਾ ਹੈ । ਆਓ ਪੰਜਾਬ ਦੀ ਢਿੱਡੋਂ ਜਾਈ ਖੇਡ ਵਿਚ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪਹੁੰਚੀਏ। 

ਪਿਛਲੀ ਖ਼ਬਰ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਚ ਸ਼ਾਮਿਲ ਹੋਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਲੀ ਖ਼ਬਰ ਦਿੱਲੀ - ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ ਚ