04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜਲੰਧਰ ’ਚ ਦਿੱਲੀ ਪੁਲਿਸ ਦੀ ਦੇਰ ਰਾਤ ਛਾਪੇਮਾਰੀ, ਮੁਲਜ਼ਮ ਮੌਕੇ ਤੋਂ ਫਰਾਰ

ਜਲੰਧਰ : ਦੇਰ ਰਾਤ ਜਲੰਧਰ ਵਿਚ ਦਿੱਲੀ ਪੁਲਿਸ ਦੀ ਟੀਮ ਵਲੋਂ ਛਾਪੇਮਾਰੀ ਕਰਕੇ ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਆਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਕਾਰਵਾਈ ਸ਼ਹਿਰ ਵਿਚ ਡੀਮਾਰਟ ਦੇ ਬਾਹਰ ਕੀਤੀ...

ਅਜੀਤ ਡੈਸਕ 05-11-2026
ਡੀਮਾਰਟ ਦੇ ਬਾਹਰ ਲੋੜੀਂਦੇ ਮੁਲਜ਼ਮਾਂ ਨੂੰ ਫੜਨ ਲਈ ਵਿਛਾਇਆ ਸੀ ਜਾਲ, ਦਿੱਲੀ ਪੁਲਿਸ ਦੀ ਕਾਰ ’ਚੋਂ ਸ਼ਰਾਬ ਦੀ ਬੋਤਲ ਅਤੇ ਦੋ ਗਲਾਸ ਬਰਾਮਦ
ਜਲੰਧਰ, 4 ਨਵੰਬਰ-ਦੇਰ ਰਾਤ ਜਲੰਧਰ ਵਿਚ ਦਿੱਲੀ ਪੁਲਿਸ ਦੀ ਟੀਮ ਵਲੋਂ ਛਾਪੇਮਾਰੀ ਕਰਕੇ ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਆਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਕਾਰਵਾਈ ਸ਼ਹਿਰ ਵਿਚ ਡੀਮਾਰਟ ਦੇ ਬਾਹਰ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦੀ ਟੀਮ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਮਾਮਲੇ ਵਿਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਲੰਧਰ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਦਿੱਲੀ ਵਿਚ ਮਾਮਲਾ ਦਰਜ ਹੈ। ਹਾਲਾਂਕਿ ਪੁਲਿਸ ਦੀ ਕਾਰਵਾਈ ਦੌਰਾਨ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ।

ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ-6 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਥਾਨਕ ਪੁਲਿਸ ਨੇ ਉਸ ਨਿੱਜੀ ਕਾਰ ਦੀ ਵੀ ਤਲਾਸ਼ੀ ਲਈ, ਜਿਸ ਵਿਚ ਦਿੱਲੀ ਪੁਲਿਸ ਦੀ ਟੀਮ ਆਈ ਹੋਈ ਸੀ। ਤਲਾਸ਼ੀ ਦੌਰਾਨ ਕਾਰ ਵਿਚੋਂ ਸ਼ਰਾਬ ਦੀ ਇਕ ਬੋਤਲ ਅਤੇ ਸ਼ਰਾਬ ਨਾਲ ਭਰੇ ਦੋ ਗਲਾਸ ਮਿਲਣ ਦੀ ਗੱਲ ਸਾਹਮਣੇ ਆਈ ਹੈ।

ਫਿਲਹਾਲ ਸਥਾਨਕ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।

 
ਪਿਛਲੀ ਖ਼ਬਰ ਟਰੰਪ ਦੇ ਚਹੇਤੇ ਉਮੀਦਵਾਰ ਰਾਮਾਸਵਾਮੀ ਨੂੰ ਹਰਾ ਕੇ ਐਮੀ ਐਕਟਨ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਸਕਾਟਲੈਂਡ ਤੋਂ ਭਾਰਤ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼-ਜੌਹਨ ਸਵਿਨੀ