31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ-ਦਿਲਜੀਤ ਦੁਸਾਂਝ

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਦਿਲਜੀਤ ਦੁਸਾਂਝ ਦੇ ‘ਔਰਾ’ ਟੂਰ ਦੇ ਭਾਰਤੀ ਪੜਾਅ ਦੀ ਸ਼ੁਰੂਆਤ ਹੋਈ। ਇਹ ਸ਼ਾਮ ਪੰਜਾਬੀ ਸੰਗੀਤ, ਪ੍ਰਸ਼ੰਸਕਾਂ ਦੇ ਪਿਆਰ ਅਤੇ ਮੰਚ ‘ਤੇ ਵਾਪਰੇ ਸ਼ਾਨਦਾਰ ਪਲਾਂ ਨਾਲ ਭਰਪੂਰ ਰਹੀ। ਸੰਗੀਤ ਦੇ ਨਾਲ-ਨਾਲ ...

ਅਜੀਤ ਡੈਸਕ 01-11-2026

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਦਿਲਜੀਤ ਦੁਸਾਂਝ ਦੇ ‘ਔਰਾ’ ਟੂਰ ਦੇ ਭਾਰਤੀ ਪੜਾਅ ਦੀ ਸ਼ੁਰੂਆਤ ਹੋਈ। ਇਹ ਸ਼ਾਮ ਪੰਜਾਬੀ ਸੰਗੀਤ, ਪ੍ਰਸ਼ੰਸਕਾਂ ਦੇ ਪਿਆਰ ਅਤੇ ਮੰਚ ‘ਤੇ ਵਾਪਰੇ ਸ਼ਾਨਦਾਰ ਪਲਾਂ ਨਾਲ ਭਰਪੂਰ ਰਹੀ। ਸੰਗੀਤ ਦੇ ਨਾਲ-ਨਾਲ ਦਿਲਜੀਤ ਦੁਸਾਂਝ ਨੇ ਆਪਣੇ ਆਲੋਚਕਾਂ ਨੂੰ ਵੀ ਸੁਨੇਹਾ ਦਿੰਦਿਆਂ ਕਿਹਾ ਕਿ ‘ਪੰਜਾਬੀਆਂ ਨੂੰ ਲੜਾਈਆਂ ਲੜਨੀਆਂ ਨਾ ਸਿਖਾਓ।’ ਉਨ੍ਹਾਂ ਕਿਹਾ ਕਿ ਇਹ ਸਾਡਾ ਪਹਿਲਾ ਸ਼ੋਅ ਹੈ। ਮੈਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਮੈਂ 20 ਦਸੰਬਰ ਤੱਕ ਇਥੇ ਭਾਰਤ ਵਿਚ ਹੀ ਰਹਾਂਗਾ।

ਬਾਕੀ ਸਾਰੇ ਸ਼ੋਅ ਲਾਈਵ ਹੋਣਗੇ। ਜੇ ਹਿੰਮਤ ਹੈ ਤਾਂ ਰੋਕ ਕੇ ਦਿਖਾਓ।ਜ਼ਿਕਰਯੋਗ ਹੈ ਕਿ ਦਿੱਲੀ ਵਿਚ ਹੋਣ ਵਾਲੇ ਇਸ ਸ਼ੋਅ ਨੂੰ ਲੈ ਕੇ ਉਦੋਂ ਅਨਿਸ਼ਚਿਤਤਾ ਪੈਦਾ ਹੋ ਗਈ ਸੀ, ਜਦੋਂ ਦਿੱਲੀ ਪੁਲਿਸ ਨੇ ਸ਼ੁਰੂ ਵਿਚ ਸੁਰੱਖਿਆ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਨੂੰਨ-ਵਿਵਸਥਾ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।ਹਾਲਾਂਕਿ, ਬਾਅਦ ਵਿਚ ਜਦੋਂ ਪ੍ਰਬੰਧਕਾਂ ‘ਬੁੱਕ-ਮਾਈ-ਸ਼ੋਅ ਲਾਈਵ’ ਨੇ ਸੁਰੱਖਿਆ, ਆਵਾਜਾਈ ਅਤੇ ਭੀੜ ਪ੍ਰਬੰਧਨ ਬਾਰੇ ਇਕ ਵਿਸਥਾਰਿਤ ਯੋਜਨਾ ਪੇਸ਼ ਕੀਤੀ ਅਤੇ ਪੁਲਿਸ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਤਾਂ ਇਸ ਮਾਮਲੇ ‘ਤੇ ਮੁੜ ਵਿਚਾਰ ਕਰਦਿਆਂ ਇਜਾਜ਼ਤ ਦੇ ਦਿੱਤੀ ਗਈ।

ਪਿਛਲੀ ਖ਼ਬਰ ਭਾਰਤ ਸਾਹਮਣੇ ਅੱਜ ਮਲੇਸ਼ੀਆ ਦੀ ਚੁਣੌਤੀ ਅਗਲੀ ਖ਼ਬਰ ਮਨੀਸ਼ਾ ਦੀਆਂ ਨਜ਼ਰਾਂ ਹੁਣ ਲਾਸ ਏਂਜਲਸ ਉਲੰਪਿਕ ਤਗਮੇ ’ਤੇ