28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਾਨਸਾ ਜਾਣ ਤੋਂ ਰੋਕਣ ਲਈ ਗੁਰਮੀਤ ਸਿੰਘ ਮਾਹਲਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਨੱਥੂਵਾਲਾ ਗਰਬੀ, 28 ਅਕਤੂਬਰ (ਨਵਦੀਪ ਸਿੰਘ) - ਬੀਤੇ ਕੱਲ੍ਹ ਮਾਨਸਾ ਸ਼ਹਿਰ ਵਿਖੇ ਇਕ ਹੋਰ ਵਿਅਕਤੀ ਦੀ ਨਸ਼ੀਲੇ ਪਦਾਰਥ ਨਾਲ ਮੌਤ ਨੂੰ ਲੈਕੇ ਵੱਡਾ...

ਅਜੀਤ ਡੈਸਕ 28-10-2026

ਨੱਥੂਵਾਲਾ ਗਰਬੀ (ਮੋਗਾ), 28 ਅਕਤੂਬਰ (ਨਵਦੀਪ ਸਿੰਘ) - ਬੀਤੇ ਕੱਲ੍ਹ ਮਾਨਸਾ ਸ਼ਹਿਰ  ਵਿਖੇ ਇਕ ਹੋਰ ਵਿਅਕਤੀ ਦੀ ਨਸ਼ੀਲੇ ਪਦਾਰਥ ਨਾਲ ਮੌਤ ਨੂੰ ਲੈਕੇ ਵੱਡਾ ਹੰਗਾਮਾ ਖੜਾ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਵਲੋਂ ਵੱਖ-ਵੱਖ ਧਾਰਮਿਕ, ਰਾਜਨੀਤਿਕ ਆਗੂਆਂ ਨੂੰ ਅੱਜ ਤੜਕਸਾਰ ਹੀ ਗ੍ਰਿਫ਼ਤਾਰ ਕਰ ਲਿਆ ਗਿਆ।  ਇਸੇ ਹੀ ਪ੍ਰੋਗਰਾਮ ਕਰਕੇ ਪਿੰਡ ਮਾਹਲਾ ਕਲਾਂ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂ ਗੁਰਮੀਤ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਸਵੇਰੇ ਹੀ ਗ੍ਰਿਫ਼ਤਾਰ ਕਰਕੇ ਪੁਲਿਸ ਚੌਕੀ ਨੱਥੂਵਾਲਾ ਗਰਬੀ ਵਿਖੇ ਲਜਾਇਆ ਗਿਆ ਅਤੇ ਦੇਰ ਸ਼ਾਮ ਤੱਕ ਵੀ ਬੰਦ ਰੱਖਿਆ ਗਿਆ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਮੀਤ ਸਿੰਘ ਮਾਹਲਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਸਿੱਖ ਆਗੂਆਂ ਨਾਲ ਕੁੱਟ ਮਾਰ ਕਰਕੇ ਘਟੀਆ ਵਿਵਹਾਰ ਕਰ ਰਹੀ ਹੈ। ਉਨਾਂ ਕਿਹਾ ਕਿ ਇਸ ਦਾ ਨਤੀਜਾ  ਆਉਣ ਵਾਲੀ ਵਿਧਾਨ ਸਭਾ ਚੋਣ ਵਿਚ ਜ਼ਰੂਰ ਮਿਲੇਗਾ। 

ਪਿਛਲੀ ਖ਼ਬਰ ਪਰਵਿੰਦਰ ਝੋਟਾ ਹੱਤਿਆਕਾਂਡ - ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਨਾਮਜ਼ਦ ਤਿੰਨੋਂ ਮੁੱਖ ਮੁਲਜ਼ਮਾਂ ਨੂੰ ਭੇਜਿਆ ਗਿਆ ਨਿਆਇਕ... ਅਗਲੀ ਖ਼ਬਰ 253 ਅਧਿਆਪਕਾਂ ਨੂੰ ਟਰਮੀਨੇਟ ਦੇ ਵਿਰੋਧ ਵਿਚ ਸਿੱਖਿਆ ਵਿਭਾਗ ਡੀ.ਪੀ.ਆਈ. ਮੁਹਾਲੀ ਵਿਖੇ ਰੋਸ ਪ੍ਰਦਰਸ਼ਨ