ਖੇਮਕਰਨ, (ਤਰਨਤਾਰਨ), 28 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਖੇਮਕਰਨ ਸ਼ਹਿਰ ਵਿਚ ਅੱਜ ਦੋ ਵਾਹਨਾਂ ’ਚ ਸਵਾਰ ਵਿਅਕਤੀਆਂ ’ਚ ਹੋਏ ਝਗੜੇ ’ਚ ਚੱਲੀਆਂ ਗੋਲੀਆਂ ’ਚ ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਆਸਲ ਉਤਾੜ, ਜੋ ਕਿ ਆੜਤ ਦਾ ਕਾਰੋਬਾਰੀ ਦੱਸਿਆ ਜਾ ਰਿਹਾ ਹੈ, ਦੀ ਮੌਕੇ ’ਤੇ ਮੌਤ ਹੋ ਗਈ ਹੈ ।ਜਦ ਕਿ ਉਸ ਦੇ ਦੋ ਸਾਥੀ ਹਰਕੀਰਤ ਸਿੰਘ ਪੁੱਤਰ ਜੈਮਲ ਸਿੰਘ ਤੇ ਸਾਜਨਪ੍ਰੀਤ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਆਸਲ ਉਤਾੜ ਜ਼ਖ਼ਮੀ ਹੋਏ ਹਨ। ਪੁਲਿਸ ਵਲੋਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਸ. ਐਚ. ਓ. ਕੰਵਲਜੀਤ ਰਾਏ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ । ਇਸ ਘਟਨਾ ਨੂੰ ਲੈ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤੇ ਹਰ ਪਾਸੇ ਇਸੇ ਘਟਨਾ ਦੀ ਚਰਚਾ ਹੋ ਰਹੀ ਹੈ ।
ਤਾਜ਼ਾ ਖ਼ਬਰਾਂ
Free
ਖੇਮਕਰਨ ’ਚ ਚੱਲੀ ਗੋਲੀ, ਇਕ ਦੀ ਮੌਤ
ਖੇਮਕਰਨ, (ਤਰਨਤਾਰਨ), 28 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)- ਖੇਮਕਰਨ ਸ਼ਹਿਰ ਵਿਚ ਅੱਜ ਦੋ ਵਾਹਨਾਂ ’ਚ ਸਵਾਰ ਵਿਅਕਤੀਆਂ ’ਚ ਹੋਏ ਝਗੜੇ ’ਚ ਚੱਲੀਆਂ ਗੋਲੀਆਂ ’ਚ ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ ਪਿੰਡ ਆਸਲ ਉਤਾੜ, ਜੋ ਕਿ ਆੜਤ ਦਾ ਕਾਰੋਬਾਰੀ ਦੱਸਿਆ ਜਾ ਰਿਹਾ ਹੈ
ਅਜੀਤ ਡੈਸਕ
28-10-2026