24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਲਈ ਹਰਿਆਣਾ ਪੁਲਿਸ ਤੇ ਸੀ.ਬੀ.ਆਈ. ਸਰਗਰਮ

ਨਵੀਂ ਦਿੱਲੀ, 24 ਅਕਤੂਬਰ (ਪੀ.ਟੀ.ਆਈ.)-ਹਰਿਆਣਾ ਪੁਲਿਸ ਦੇਸ਼ ’ਚ ਕਈ ਕਤਲਾਂ ਤੇ ਫਿਰੌਤੀ ਦੇ ਮਾਮਲਿਆਂ ’ਚ ਲੋੜੀਂਦੇ ਭਗੌੜੇ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਸੀ.ਬੀ.ਆਈ. ਨਾਲ ਮਿਲ ਕੇ ਕੰਮ ਕਰ ...

ਅਜੀਤ ਡੈਸਕ 25-10-2026

ਨਵੀਂ ਦਿੱਲੀ, 24 ਅਕਤੂਬਰ (ਪੀ.ਟੀ.ਆਈ.)-ਹਰਿਆਣਾ ਪੁਲਿਸ ਦੇਸ਼ ’ਚ ਕਈ ਕਤਲਾਂ ਤੇ ਫਿਰੌਤੀ ਦੇ ਮਾਮਲਿਆਂ ’ਚ ਲੋੜੀਂਦੇ ਭਗੌੜੇ ਗੈਂਗਸਟਰ ਹਿਮਾਂਸ਼ੂ ਭਾਊ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਸੀ.ਬੀ.ਆਈ. ਨਾਲ ਮਿਲ ਕੇ ਕੰਮ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਭਾਊ ਨੂੰ ਹਿਰਾਸਤ ’ਚ ਲਿਆ ਹੋਇਆ ਹੈ ਤੇ ਉਹ ਇਸ ਸਮੇਂ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੀ ਹਿਰਾਸਤ ’ਚ ਹੈ। ਅਧਿਕਾਰੀਆਂ ਅਨੁਸਾਰ ਹਰਿਆਣਾ ਪੁਲਿਸ ਵਲੋਂ ਇਹ ਮਾਮਲਾ ਉਠਾਏ ਜਾਣ ਤੋਂ ਬਾਅਦ ਭਾਊ ਨੂੰ ਸ਼ੁਰੂਆਤ ’ਚ ਤੱਥਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ ਸੀ। ਪੁਲਿਸ ਨੇ ਦੱਸਿਆ ਸੀ ਕਿ ਉਹ ਪਾਸਪੋਰਟ ’ਚ ਜਾਅਲੀ ਉਪਨਾਮ ਦੀ ਵਰਤੋਂ ਕਰਕੇ ਭਾਰਤ ਤੋਂ ਫ਼ਰਾਰ ਹੋਇਆ ਸੀ।

ਪਿਛਲੀ ਖ਼ਬਰ ਸਰਕਾਰਾਂ ਨੂੰ ਬਿਹਤਰ ਕੰਮ ਪ੍ਰਤੀ ਪ੍ਰੇਰਿਤ ਕਰਨ ਲਈ ਪ੍ਰਦਰਸ਼ਨ ਇਕ ਵਧੀਆ ਸਾਧਨ-ਸੋਨਮ ਵਾਂਗਚੁਕ ਅਗਲੀ ਖ਼ਬਰ ਵੈਨਕੂਵਰ ਦੇ ਰਿਹਾਇਸ਼ੀ ਇਲਾਕਿਆਂ ’ਚ ਹਲਕਾਏ ਜੰਗਲੀ ਜਾਨਵਰ ਦੀ ਦਹਿਸ਼ਤ, ਕਈ ਲੋਕਾਂ ਨੂੰ ਕੱਟਣ ਦਾ ਖਦਸ਼ਾ