ਕੋਟਫੱਤਾ (ਬਠਿੰਡਾ), 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਤਲਵੰਡੀ ਰੋਡ 'ਤੇ ਕੋਟਸਮੀਰ ਵਿਚ ਹੋਏ ਇਕ ਹਾਦਸੇ ਵਿਚ ਬਠਿੰਡਾ ਵੱਲ ਜਾ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਮੋਟਰਸਾਈਕਲ ਦੇ ਵਿੱਚ ਵੱਜੀ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।
ਕਾਰ ਚਾਲਕ ਨੂੰ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਕਾਬੂ ਕਰ ਲਿਆ।