ਮੁੰਬਈ, 24 ਅਕਤੂਬਰ - ਮੁੰਬਈ ਏ.ਟੀ.ਐਸ. (ਏ.ਟੀ.ਐੱਸ.) ਨੇ ਜੈਸ਼-ਏ-ਮੁਹੰਮਦ (ਜੇ.ਈ.ਐਮ.) ਨਾਲ ਸੰਬੰਧ ਹੋਣ ਦੇ ਦੋਸ਼ਾਂ ਤਹਿਤ ਮਾਹਿਮ ਤੋਂ ਮੁਹੰਮਦ ਹਸਨ ਅਬੂ ਸਰਮਦ ਅਖਤਰ (33) ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਮੋਬਾਈਲ ਫ਼ੋਨ ਦੀ ਜਾਂਚ ਦੌਰਾਨ ਭੜਕਾਊ ਪੋਸਟਾਂ ਅਤੇ ਮਸੂਦ ਅਜ਼ਹਰ ਨਾਲ ਸੰਬੰਧਿਤ ਆਡੀਓ ਕਲਿੱਪ ਮਿਲੇ ਹਨ। ਮੁੰਬਈ ਏ.ਟੀ.ਐਸ. ਅਨੁਸਾਰ ਪਾਕਿਸਤਾਨੀ ਖੁਫੀਆ ਏਜੰਟਾਂ ਨਾਲ ਉਸ ਦੇ ਕਥਿਤ ਸੰਪਰਕਾਂ ਬਾਰੇ ਵੀ ਜਾਂਚ ਚੱਲ ਰਹੀ ਹੈ; ਇਹ ਮਾਮਲਾ ਉਸ ਦੀ ਸੋਸ਼ਲ ਮੀਡੀਆ ਗਤੀਵਿਧੀ ਅਤੇ ਇਕ ਟੈਲੀਗ੍ਰਾਮ ਗਰੁੱਪ ਰਾਹੀਂ ਸਾਹਮਣੇ ਆਇਆ ਸੀ। ਏ.ਟੀ.ਐਸ. ਦੀ ਕਾਲਾਚੌਕੀ ਯੂਨਿਟ ਨੇ ਮੁਲਜ਼ਮ ਵਿਰੁੱਧ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐੱਸ.) ਦੀ ਧਾਰਾ 196(1) ਤਹਿਤ ਕੇਸ ਦਰਜ ਕੀਤਾ ਹੈ। ਇਹ ਧਾਰਾ ਧਰਮ, ਭਾਸ਼ਾ ਜਾਂ ਹੋਰ ਕਾਰਕਾਂ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣ ਅਤੇ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਨਾਲ ਸੰਬੰਧਿਤ ਹੈ:।
ਤਾਜ਼ਾ ਖ਼ਬਰਾਂ
Free
ਮੁੰਬਈ ਏ.ਟੀ.ਐਸ. ਵਲੋਂ ਜੈਸ਼-ਏ-ਮੁਹੰਮਦ ਨਾਲ ਸੰਬੰਧ ਹੋਣ ਦੇ ਦੋਸ਼ਾਂ ਤਹਿਤ ਇਕ ਗ੍ਰਿਫ਼ਤਾਰ
ਮੁੰਬਈ, 24 ਅਕਤੂਬਰ - ਮੁੰਬਈ ਏ.ਟੀ.ਐਸ. (ਏ.ਟੀ.ਐੱਸ.) ਨੇ ਜੈਸ਼-ਏ-ਮੁਹੰਮਦ (ਜੇ.ਈ.ਐਮ.) ਨਾਲ ਸੰਬੰਧ ਹੋਣ ਦੇ ਦੋਸ਼ਾਂ ਤਹਿਤ ਮਾਹਿਮ ਤੋਂ ਮੁਹੰਮਦ ਹਸਨ...
ਅਜੀਤ ਡੈਸਕ
24-10-2026