ਨਾਗੋਆ, 22 ਅਕਤੂਬਰ- ਪੈਰਾ ਏਸ਼ਿਅਨ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ ਨੂੰ ਜਾਪਾਨ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਉਸ 'ਤੇ ਨਾਗੋਆ ਦੇ ਇਕ ਹੋਟਲ ਵਿਚ ਇਕ ਮਹਿਲਾ ਹਾਊਸਕੀਪਿੰਗ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਸੋਮਵਾਰ 19 ਅਕਤੂਬਰ ਨੂੰ ਵਾਪਰੀ। ਆਲਮ ਸ਼ੇਖ ਨੂੰ ਮੰਗਲਵਾਰ 20 ਅਕਤੂਬਰ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਮਾਮਲੇ ਦੇ ਵੇਰਵੇ ਵੀਰਵਾਰ ਨੂੰ ਸਾਹਮਣੇ ਆਏ।
ਜਾਣਕਾਰੀ ਅਨੁਸਾਰ ਪੈਰਾ-ਉਲਿੰਪਿਕ ਕਮੇਟੀ ਆਫ਼ ਇੰਡੀਆ (ਪੀਸੀਆਈ) ਸ਼ਮਸ ਆਲਮ 'ਤੇ ਜੀਵਨ ਭਰ ਦੀ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ।