ਅਟਾਰੀ ਸਰਹੱਦ (ਅੰਮ੍ਰਿਤਸਰ), 20 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਰੀਟ੍ਰੀਟ ਨੂੰ ਵੇਖਣ ਲਈ ਅੱਜ ਸ਼ਾਮ ਬਾਲੀਵੁੱਡ ਅਦਾਕਾਰ ਆਯੂਸਮਾਨ ਖੁਰਾਣਾ ਤੇ ਸਾਰਾ ਅਲੀ ਖਾਨ ਆਪਣੀ ਟੀਮ ਨਾਲ ਇੱਥੇ ਪੁੱਜੇ I
ਅਟਾਰੀ ਸਰਹੱਦ ਤੇ ਆਉਣ 'ਤੇ ਇਨ੍ਹਾਂ ਕਲਾਕਾਰਾਂ ਦਾ ਬੀ.ਐਸ.ਐਫ. ਦੇ ਅਧਿਕਾਰੀਆਂ ਵਲੋਂ ਜੀ ਆਇਆ ਕਿਹਾ ਗਿਆI