18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਤੜਕਸਾਰ ਹੀ ਫ਼ਰੀਦਕੋਟ ਪੁਲਿਸ ਪਹੁੰਚੀ ਮਾਡਰਨ ਜੇਲ੍ਹ, ਚਲਾਇਆ ਸਰਚ ਅਭਿਆਨ

ਫ਼ਰੀਦਕੋਟ 18 ਅਕਤੂਬਰ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋ ਨਸ਼ੀਲਾ ਸਮਾਨ

ਅਜੀਤ ਡੈਸਕ 18-10-2026

ਫ਼ਰੀਦਕੋਟ 18 ਅਕਤੂਬਰ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋ ਨਸ਼ੀਲਾ ਸਮਾਨ, ਮੋਬਾਇਲ ਫੋਨ ਅਤੇ ਹੋਰ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਣ ਨੂੰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਨੂੰ ਲੈ ਕੇ ਅੱਜ ਜ਼ਿਲ੍ਹਾ ਪੁਲਿਸ ਵਲੋਂ ਕਰੀਬ 200 ਪੁਲਿਸ ਮੁਲਾਜ਼ਮਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਜੇਲ੍ਹ ਅੰਦਰ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ।  ਇਸ ਸਰਚ ਅਭਿਆਨ ਦੀ ਅਗਵਾਈ ਐਸ.ਪੀ. ਨਰਿੰਦਰ ਸਿੰਘ ਵਲੋਂ ਕੀਤੀ ਗਈ। ਇਸ ਦੌਰਾਨ ਇਕ ਬੈਰਕ ਤੋਂ ਇਲਾਵਾ ਬੈਰਕਾਂ ਚ ਬੰਦ ਕੈਦੀਆਂ ਦੇ ਸਮਾਨ ਦੀ ਵੀ ਤਲਾਸ਼ੀ ਲਈ ਗਈ। 
 ਇਸ ਮੌਕੇ ਡੀ.ਐਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕੇ ਪਹਿਲਾਂ ਵੀ ਪੁਲਿਸ ਵਲੋ ਜੇਲ੍ਹ ਚ ਅਚਨਚੇਤ ਤਲਾਸ਼ੀ ਅਭਿਆਨ ਚਲਾਏ ਜਾਂਦੇ ਹਨ ਅਤੇ ਅੱਜ ਮੁੜ ਤੋਂ ਤਲਾਸ਼ੀ ਅਭਿਆਨ ਦੌਰਾਨ ਹੈ । ਇਕ ਬੈਰਕ ਤੋਂ ਇਲਾਵਾ ਜੇਲ੍ਹ ਦੇ ਆਸ ਪਾਸ ਦੇ ਇਲਾਕਿਆਂ ਦੀ ਵੀ ਗਹਿਨ ਚੈਕਿੰਗ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਤਲਾਸ਼ੀ ਅਭਿਆਨ ਦਾ ਮਕਸਦ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਚਿਤਾਵਨੀ ਦੇਣਾ ਹੈ ਕਿ ਜੇਲ੍ਹ ਅੰਦਰ ਕਿਸੇ ਕਿਸਮ ਦੀ ਗਲਤ ਗਤੀਵਿਧੀ ਨੂੰ ਅੰਜ਼ਾਮ ਨਾ ਦੇਣ।ਉਨ੍ਹਾਂ ਕਿਹਾ ਕਿ ਤਲਾਸ਼ੀ ਦੌਰਾਨ ਅਜੇ ਕੁਝ ਬਰਮਦਗੀ ਨਹੀਂ ਹੋ ਸਕੀ ਪਰ ਕੈਦੀਆਂ ਨੂੰ ਸਖ਼ਤ ਚਿਤਾਵਨੀ ਜ਼ਰੂਰ ਦਿੱਤੀ ਗਈ ਹੈ ਕਿ ਜੇਕਰ ਕੋਈ ਪਾਬੰਦੀਸ਼ੁਦਾ ਸਮਾਨ ਮਿਲਦਾ ਹੈ ਤਾਂ ਉਸ ਖ਼ਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ।

ਪਿਛਲੀ ਖ਼ਬਰ ਰਾਸ਼ਟਰੀ ਏਕਤਾ ਦਿਵਸ' ਮੌਕੇ ਚੰਡੀਗੜ੍ਹ ਤੋਂ ਗੁਜਰਾਤ ਲਈ ਮੋਟਰਸਾਈਕਲ ਰੈਲੀ ਰਵਾਨਾ ਅਗਲੀ ਖ਼ਬਰ ਕੋਲਕਾਤਾ ਦੁਰਗਾ ਪੂਜਾ ਪੰਡਾਲ ਭਗਦੜ - ਭਾਰੀ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਿਆ ਜਾਵੇ - ਕੰਗਨਾ ਰਣੌਤ ਵਲੋਂ ਅਪੀਲ