18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਾਲਜ ਦੀ ਗਰਾਉਂਡ 'ਚ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਰੋਕਣ ਲਈ ਆਈ ਪੁਲਿਸ, ਹੋਇਆ ਭਾਰੀ ਵਿਰੋਧ

ਬਟਾਲਾ (ਗੁਰਦਾਸਪੁਰ), 18 ਅਕਤੂਬਰ (ਸਤਿੰਦਰ ਸਿੰਘ) - ਨਿੱਜੀ ਕਾਲਜ ਬਟਾਲਾ ਦੀ ਗਰਾਊਂਡ ਵਿਚ ਦੁਸਹਿਰਾ ਮਨਾਉਣ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਰੋਕਣ ਲਈ ਦੇਰ ਰਾਤ ਸਿਟੀ...

ਅਜੀਤ ਡੈਸਕ 18-10-2026

ਬਟਾਲਾ (ਗੁਰਦਾਸਪੁਰ), 18 ਅਕਤੂਬਰ (ਸਤਿੰਦਰ ਸਿੰਘ) - ਨਿੱਜੀ ਕਾਲਜ ਬਟਾਲਾ ਦੀ ਗਰਾਊਂਡ ਵਿਚ ਦੁਸਹਿਰਾ ਮਨਾਉਣ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਰੋਕਣ ਲਈ ਦੇਰ ਰਾਤ ਸਿਟੀ ਪੁਲਿਸ ਪਹੁੰਚ ਗਈ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਦਾ ਕਾਂਗਰਸੀ ਆਗੂਆਂ ਵਲੋਂ ਭਾਰੀ ਵਿਰੋਧ ਕੀਤਾ ਗਿਆ ਅਤੇ ਬਹਿਸਬਾਜ਼ੀ ਵੀ ਹੋਈ। ਮਾਮਲਾ ਰਾਤ 11 ਵਜੇ ਭੜਕਿਆ ਜਦੋਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਪੰਮਾ ਦੇ ਘਰ ਪੁਲਿਸ ਇਕ ਸੰਮਨ ਲੈ ਕੇ ਗਈ, ਜਿਸ ਵਿਚ ਲਿਖਿਆ ਹੈ ਆਪ ਜੀ ਕੋਲ ਜ਼ਿਲ੍ਹਾ ਮੈਜਿਸਟਰੇਟ ਤੋਂ ਪਰਮਿਸ਼ਨ ਨਹੀਂ ਮਿਲੀ, ਜਿਸ ਲਈ ਪੁਲਿਸ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਕਰੇਗਾ। 
ਡੀ.ਐਸ.ਪੀ. ਸੁਖਇੰਦਰ ਸਿੰਘ ਮੌਕੇ 'ਤੇ ਪਹੁੰਚੇ ਗੱਲਬਾਤ ਦੌਰਾਨ ਇਹ ਸਹਿਮਤੀ ਬਣੀ ਕਿ ਸਵੇਰੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਅਤੇ ਦੁਸਹਿਰਾ ਕਮੇਟੀ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ ।
ਪਵਨ ਕੁਮਾਰ ਪੰਮਾ ਨੇ ਕਿਹਾ ਹੈ ਕਿ ਸਾਨੂੰ ਰਾਜਨੀਤਿਕ ਸ਼ਹਿ 'ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।  ਆਪਣਾ ਤਿਉਹਾਰ ਮਨਾਉਣ ਲਈ ਕਈ ਬੰਦਸ਼ਾ ਝੱਲਣੀਆਂ ਪੈ ਰਹੀਆਂ ਹਨ । ਉਨ੍ਹਾਂ ਕਿਹਾ ਕਿ ਅਸੀਂ ਦੁਸਹਿਰਾ ਇਥੇ ਹੀ ਮਨਾਵਾਂਗੇ। 

ਪਿਛਲੀ ਖ਼ਬਰ ਕੋਲਕਾਤਾ ਦੁਰਗਾ ਪੂਜਾ ਪੰਡਾਲ ਭਗਦੜ - ਭਾਰੀ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਿਆ ਜਾਵੇ - ਕੰਗਨਾ ਰਣੌਤ ਵਲੋਂ ਅਪੀਲ ਅਗਲੀ ਖ਼ਬਰ ਗਵਾਲੀਅਰ ਹਾਦਸਾ - ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14