15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਛੀਵਾੜਾ ਦੀ ਹਰ ਦੁਕਾਨ ਬੰਦ,ਸੁਰੱਖਿਆ ਦਸਤਿਆਂ ਦੀ ਮੁਸਤੈਦੀ

ਮਾਛੀਵਾੜਾ ਸਾਹਿਬ 15 ਅਕਤੂਬਰ (ਮਨੋਜ ਕੁਮਾਰ) ਅੱਜ ਪੰਜਾਬ ਬੰਦ ਦੇ ਮੱਦੇਨਜਰ ਮਾਛੀਵਾੜਾ ਸ਼ਹਿਰ ਦੀ ਹਰ ਇੱਕ ਦੁਕਾਨ ਬੰਦ ਹੈ। ਬਜਾਰ ਦੀਆਂ ਸੜਕਾਂ ਸੁੰਨਸਾਨ ਹਨ ਤੇ ਇੱਕਾਂ ਦੁੱਕਾ ਲੋਕਾਂ ਦੀ ਚਹਿਲ ਕਦਮੀ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਇਸ ਬੰਦ ਦਾ ਮੁੰਕਮਲ ਅਸਰ ਦਿਖਾਈ ਦੇ ਰਿਹਾ ਹੈ

ਅਜੀਤ ਡੈਸਕ 15-10-2026

ਮਾਛੀਵਾੜਾ ਸਾਹਿਬ 15 ਅਕਤੂਬਰ (ਮਨੋਜ ਕੁਮਾਰ) ਅੱਜ ਪੰਜਾਬ ਬੰਦ ਦੇ ਮੱਦੇਨਜਰ ਮਾਛੀਵਾੜਾ ਸ਼ਹਿਰ ਦੀ ਹਰ ਇੱਕ ਦੁਕਾਨ ਬੰਦ ਹੈ। ਬਜਾਰ ਦੀਆਂ ਸੜਕਾਂ ਸੁੰਨਸਾਨ ਹਨ ਤੇ ਇੱਕਾਂ ਦੁੱਕਾ ਲੋਕਾਂ ਦੀ ਚਹਿਲ ਕਦਮੀ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਇਸ ਬੰਦ ਦਾ ਮੁੰਕਮਲ ਅਸਰ ਦਿਖਾਈ ਦੇ ਰਿਹਾ ਹੈ ਹਾਲਕਿ ਕਿਸੇ ਜਗਾ ਰੋਸ ਧਰਨਾ ਤਾ ਦਿਖਾਈ ਨਹੀ ਦਿੱਤਾ ਪਰ ਅਮਨ ਸ਼ਾਂਤੀ ਦੀ ਬਹਾਲੀ ਲਈ ਥਾਣਾ ਮੁੱਖੀ ਕਰਮਜੀਤ ਸਿੰਘ ਤੇ ਉਹਨਾਂ ਦੀ ਟੀਮ ਪੂਰੇ ਇਲਾਕੇ ਵਿੱਚ ਮੁਸਤੈਦ ਦਿਖਾਈ ਦੇ ਰਹੀ ਹੈ। ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਬਾਹਰ ਜ਼ਰੂਰ ਬੈਠੇ ਦਿਖਾਈ ਦੇ ਰਹੇ ਹਨ। ਅੱਜ ਦੇ ਇਸ ਬੰਦ ਨੇ ਕੋਰੋਨਾ ਕਾਲ ਦੇ ਉਸ ਦੋਰ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਜਦੋ ਠੀਕ ਇਸੇ ਤਰਾਂ ਦਾ ਮਿਲਦਾ ਜੁਲਦਾ ਨਜ਼ਾਰਾ ਸੀ।

ਪਿਛਲੀ ਖ਼ਬਰ ਸਰਹੱਦੀ ਖੇਤਰ ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਸ਼ਾਹਕੋਟ ਤੇ ਮਲਸੀਆਂ ਮੁਕੰਮਲ ਬੰਦ