13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੀ.ਸੀ.ਏ. ਜ਼ਮੀਨ ਖਰੀਦ ਮਾਮਲਾ: ਈ.ਡੀ. ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਲਿਖਿਆ ਪੱਤਰ

ਮੁਹਾਲੀ, 13 ਅਕਤੂਬਰ (ਕਪਿਲ ਵਧਵਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵਲੋਂ ਅਜਨਾਲਾ ਅਤੇ ਬਠਿੰਡਾ ’ਚ 155 ਕਨਾਲ...

ਅਜੀਤ ਡੈਸਕ 13-10-2026

ਮੁਹਾਲੀ, 13 ਅਕਤੂਬਰ (ਕਪਿਲ ਵਧਵਾ)- ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵਲੋਂ ਅਜਨਾਲਾ ਅਤੇ ਬਠਿੰਡਾ ’ਚ 155 ਕਨਾਲ ਤੋਂ ਵੱਧ ਜ਼ਮੀਨ 77.99 ਕਰੋੜ ਰੁਪਏ ’ਚ ਖਰੀਦਣ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਐੱਸ.ਐੱਸ.ਪੀ. ਮੁਹਾਲੀ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਪੱਤਰ ਲਿਖਿਆ ਹੈ।

ਈ.ਡੀ. ਅਨੁਸਾਰ, ਅਜਨਾਲਾ ਦੀ ਜ਼ਮੀਨ ਕਿਸਾਨਾਂ ਤੋਂ ਕਰੀਬ 6.92 ਕਰੋੜ ਰੁਪਏ ’ਚ ਖਰੀਦੀ ਗਈ ਸੀ, ਜਿਸ ਨੂੰ ਕੁੱਝ ਮਹੀਨਿਆਂ ਬਾਅਦ ਪੀ.ਸੀ.ਏ. ਨੂੰ 58.22 ਕਰੋੜ ਰੁਪਏ ’ਚ ਵੇਚਿਆ ਗਿਆ।

ਜਾਂਚ ਦੌਰਾਨ ਜ਼ਮੀਨ ਦੀ ਅਦਾਇਗੀ ਤੋਂ ਬਾਅਦ ਰਕਮ ਵੱਖ-ਵੱਖ ਖਾਤਿਆਂ ’ਚ ਭੇਜਣ ਅਤੇ ਨਕਦੀ ਕੱਢਵਾਉਣ ਦੇ ਤੱਥ ਵੀ ਸਾਹਮਣੇ ਆਏ ਹਨ। ਈ.ਡੀ. ਨੇ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਸਮੇਤ ਸੰਭਾਵੀ ਅਪਰਾਧਾਂ ਦੀ ਜਾਂਚ ਲਈ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਹੈ।

ਪਿਛਲੀ ਖ਼ਬਰ ਪਰਮਿੰਦਰ ਝੋਟੇ ਦੇ ਕਤਲ ਨੂੰ ਲੈ ਕੇ 15 ਅਕਤੂਬਰ ਨੂੰ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਅਗਲੀ ਖ਼ਬਰ ਜਲੰਧਰ ਕਾਂਗਰਸ ਭਵਨ ਅਤੇ ਮਾਰਕੀਟ ਤੇ ਚੱਲੇਗਾ ਬੁਲਡੋਜ਼ਰ, ਅਦਾਲਤ ਨੇ ਉਸਾਰੀ ਢਾਹੁਣ ਦੇ ਦਿੱਤੇ ਹੁਕਮ