ਪਣਜੀ, 9 ਸਤੰਬਰ - ਪਣਜੀ ਪੁਲਿਸ ਨੇ ਦਿੱਗਜ ਅਦਾਕਾਰ ਵਿਸ਼ਵਨਾਥ (ਨਾਨਾ) ਗਜਾਨਨ ਪਾਟੇਕਰ ਦੀ ਮੌਤ ਤੋਂ ਬਾਅਦ 'ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ' (ਬੀ.ਐਨ.ਐੱਸ.ਐੱਸ) ਦੀ ਧਾਰਾ 194 ਦੇ ਤਹਿਤ ਅਸੁਭਾਵਿਕ ਮੌਤ (ਯੂ.ਡੀ.) ਦਾ ਮਾਮਲਾ ਦਰਜ ਕੀਤਾ ਹੈ।
ਪੁਲਿਸ ਰਿਕਾਰਡ ਅਨੁਸਾਰ, 76 ਸਾਲਾ ਅਦਾਕਾਰ ਨੂੰ ਡੋਨਾ ਪੌਲਾ ਸਥਿਤ ਓਸ਼ਨ ਪਾਰਕ ਦੇ ਉਨ੍ਹਾਂ ਦੇ ਘਰ ਤੋਂ ਬੰਬੋਲਿਮ ਦੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ (ਕੈਜੁਅਲਟੀ ਵਾਰਡ) ਵਿੱਚ ਮ੍ਰਿਤਕ ਹਾਲਤ ਵਿਚ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਪੀ.ਐਸ.ਆਈ. ਨਿਤਿਨ ਨਾਇਕ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ।