ਕਿਸ਼ਨਗੜ੍ਹ (ਜਲੰਧਰ), 8 ਅਕਤੂਬਰ (ਹੁਸਨ ਲਾਲ)- ਡੇਰਾ ਬ੍ਰਾਹਮਲੀਨ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਵਿਖੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਤਮਸਤਕ ਹੋਏ। ਇਸ ਮੌਕੇ 'ਤੇ ਸਭ ਤੋਂ ਪਹਿਲਾਂ ਸੱਚਖੰਡ ਵਿਖੇ ਸੁਸ਼ੋਭਿਤ ਸੰਤ ਸਰਵਣ ਦਾਸ ਜੀ ਦੀ ਪ੍ਰਤਿਮਾ ਅੱਗੇ ਨਤਮਸਤਕ ਹੁੰਦਿਆਂ ਫੁੱਲ ਮਲਾਵਾਂ ਅਰਪਿਤ ਕੀਤੀਆਂ ਉਪਰੰਤ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਯੂਪੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਤੇ ਉਨ੍ਹਾਂ ਨਾਲ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਹਲਕਾ ਕਰਤਾਰਪੁਰ ਕਾਂਗਰਸ ਇੰਚਾਰਜ ਸੇਵਾ ਮੁਕਤ ਐਸ.ਐਸ.ਪੀ. ਰਜਿੰਦਰ ਸਿੰਘ, ਵਿਧਾਇਕ ਸੁਖਵਿੰਦਰ ਕੋਟਲੀ, ਵਿਧਾਇਕ ਕਾਲਾ ਢਿੱਲੋਂ ਬਰਨਾਲਾ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਬਾਬਾ ਹੈਨਰੀ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਡਾ. ਨਵਜੋਤ ਦਈਆ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕੌਂਸਲਰ ਬੀਬੀ ਸੁਰਿੰਦਰ ਕੌਰ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲਾਂ, ਕੌਂਸਲਰ ਪਰਮਜੀਤ ਸਿੰਘ ਪੰਮਾ ਆਦਿ ਆਗੂ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ 'ਤੇ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ ਵਲੋਂ ਨਵ ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਉਨ੍ਹਾਂ ਨਾਲ ਆਏ ਆਗੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਪਹੁੰਚ ਕੇ ਨਤਮਸਤਕ ਹੋਏ ਹਨ ਅਤੇ ਪਰਮਾਤਮਾ ਦਾ ਓਟ ਆਸਰਾ ਲੈ ਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਇਸ ਮੌਕੇ ਤੇ ਸੇਵਾਦਾਰ ਹਰਦੇਵ ਦਾਸ, ਮੈਨੇਜਰ ਧਰਮਪਾਲ ਸਿਮਕ, ਵਰਿੰਦਰ ਦਾਸ ਬੱਬੂ, ਦਵਿੰਦਰ ਦਾਸ, ਨਿਰੰਜਨ ਦਾਸ ਚੀਮਾ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਗੁਰਬਖਸ਼ ਸਿੰਘ ਨੌਗੱਜਾ, ਸਰਪੰਚ ਗੁਰਬਖਸ਼ ਸਿੰਘ ਸੁਆਮੀ, ਨੰਬਰਦਾਰ ਜੋਰਾਵਰ ਸਿੰਘ, ਡਾ. ਪ੍ਰਗਟ ਸਿੰਘ, ਅਰਵਿੰਦ ਢੰਡ, ਪ੍ਰਦੀਪ ਕਲੇਰ, ਪਵਨ ਕੁਮਾਰ ਕੌਂਸਲਰ, ਰਾਜਪਾਲ ਸਿੰਘ ਚਕਰਾਲਾ, ਅਜੀਤ ਸਿੰਘ ਚਕਰਾਲਾ, ਸਾਬਾ ਚਕਰਾਲਾ, ਸਾਬਕਾ ਸਰਪੰਚ ਰੇਸ਼ਮ ਲਾਲ ਰਾਓਵਾਲੀ, ਸਰਪੰਚ ਗੁਰਪ੍ਰੀਤ ਸਿੰਘ ਨਵਾਂ ਪਿੰਡ, ਸਾਬਕਾ ਸਰਪੰਚ ਓਂਕਾਰ ਸਿੰਘ ਮੰਨਣ, ਦਰਸ਼ਨ ਸਿੰਘ ਫੌਜੀ ਕਾਲਾ ਬਾਹੀਆਂ, ਅਜੇ ਬੰਗੜ ਕਰਾੜੀ, ਥਾਣੇਦਾਰ ਦੁਨੀ ਚੰਦ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।