08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਫੂਡ ਇੰਸਪੈਕਟਰ ਨੂੰ ਵਾਪਸ ਲਿਆਉਣਸਮਾਜ ਸੇਵੀ ਤੇ ਹੋਰਨਾ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ

ਫ਼ਿਰੋਜ਼ਪੁਰ, 8 ਅਕਤੂਬਰ (ਰਾਕੇਸ਼ ਚਾਵਲਾ/ਕੁਲਬੀਰ ਸਿੰਘ ਸੋਢੀ) - ਕੁਝ ਦਿਨ ਪਹਿਲਾਂ ਫ਼ਿਰੋਜ਼ਪੁਰ ਵਿਖੇ ਤਾਇਨਾਤ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਨੂੰ ਫੂਡ ਕਮਿਸ਼ਨਰ...

ਅਜੀਤ ਡੈਸਕ 08-10-2026

ਫ਼ਿਰੋਜ਼ਪੁਰ, 8 ਅਕਤੂਬਰ (ਰਾਕੇਸ਼ ਚਾਵਲਾ/ਕੁਲਬੀਰ ਸਿੰਘ ਸੋਢੀ) - ਕੁਝ ਦਿਨ ਪਹਿਲਾਂ ਫ਼ਿਰੋਜ਼ਪੁਰ ਵਿਖੇ ਤਾਇਨਾਤ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਨੂੰ ਫੂਡ ਕਮਿਸ਼ਨਰ ਵਲੋਂ ਕਿਸੇ ਮਾਮਲੇ ਸੰਬੰਧੀ ਮੁਅੱਤਲ ਕਰ ਦਿੱਤਾ ਗਿਆ ਸੀ। ਫ਼ਿਰੋਜ਼ਪੁਰ ਦੀਆਂ ਕੁਝ ਜਥੇਬੰਦੀਆਂ ਦੇ ਆਗੂਆਂ ਵਲੋਂ ਇਸ ਦਾ ਰੋਸ ਜਤਾਇਆ ਗਿਆ ਸੀ ਕਿ ਫੂਡ ਇੰਸਪੈਕਟਰ ਜੋ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਮਿਲਾਵਟੀ ਚੀਜ਼ਾਂ ਵੇਚਣ ਵਾਲਿਆਂ ਤੇ ਸ਼ਿਕੰਜਾ ਕਸ ਰਿਹਾ ਸੀ, ਪਰ ਵਿਭਾਗ ਨੇ ਧੱਕੇਸ਼ਾਹੀ ਕਰਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸੰਬੰਧੀ ਇਕੱਠੇ ਹੋਏ ਜਥੇਬੰਦੀਆਂ ਦੇ ਆਗੂਆਂ ਵਲੋਂ ਇਕ ਮੀਟਿੰਗ ਬੁਲਾਈ ਗਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਫੂਡ ਇੰਸਪੈਕਟਰ ਦੀ ਮੁਅੱਤਲੀ ਅਤੇ ਬਦਲੀ ਕੈਂਸਲ ਕਰਕੇ ਦੁਬਾਰਾ ਫ਼ਿਰੋਜ਼ਪੁਰ ਵਿਖੇ ਲਗਾਇਆ ਜਾਵੇ। ਇਸ ਦੇ ਚੱਲਦੇ ਰੋਸ ਦੌਰਾਨ ਲੋਕਾਂ ਵਲੋਂ ਛਾਉਣੀ ਦੇ ਮੁੱਖ ਚੋਂਕ ਚੁੰਗੀ ਨੰਬਰ 7 'ਤੇ ਧਰਨਾ ਲਗਾ ਕੇ ਮੁੱਖ ਮੰਤਰੀ ਅਤੇ ਫੂਡ ਕਮਿਸ਼ਨਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀਂ ਹੈ। 

ਪਿਛਲੀ ਖ਼ਬਰ ਜੀ.ਐਸ.ਟੀ. ਕੌਂਸਲ ਦੀ 57ਵੀਂ ਮੀਟਿੰਗ : ਨਿਰਮਲਾ ਸੀਤਾਰਮਨ ਕਰ ਰਹੇ ਹਨ ਪ੍ਰਧਾਨਗੀ ਅਗਲੀ ਖ਼ਬਰ ਕਦੇ ਵੀ ਨਾਨਾ ਪਾਟੇਕਰ ਵਰਗਾ ਅਦਾਕਾਰ ਨਹੀਂ ਦੇਖਿਆ - ਰਵੀ ਕਿਸ਼ਨ