ਕੋਟਫ਼ਤੂਹੀ (ਹੁਸ਼ਿਆਰਪੁਰ), 7 ਅਕਤੂਬਰ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਠੁਆਣਾ ਵਿਚ ਜ਼ਮੀਨੀ ਵਿਵਾਦ ਦੇ ਚੱਲਦੇ ਦੂਸਰੀ ਧਿਰ ਵਲੋ ਦੇਰ ਸ਼ਾਮ ਨਿਹੰਗ ਸਿੰਘਾਂ ਦੀ ਮਦਦ ਨਾਲ ਕਬਜਾ ਕਰਨ ਦੀ ਨੀਅਤ ਨਾਲ ਪਰਿਵਾਰ ਦੀ ਮਾਰਕੁਟਾਈ ਕਰ ਕੇ ਘਰੋ ਭਜਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਅੱਜ ਦੂਸਰੇ ਦਿਨ ਉਨ੍ਹਾਂ ਦੇ ਘਰ ਦਾ ਕੀਮਤੀ ਸਮਾਨ ਚੁੱਕਣ ਆਏ ਨਿਹੰਗ ਸਿੰਘਾਂ ਨੂੰ ਮੌਕੇ 'ਤੇ ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ।
ਸੰਤੋਖ ਸਿੰਘ ਪੁੱਤਰ ਲਛਮਣ ਸਿੰਘ ਨਿਵਾਸੀ ਠੁਆਣਾ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਘਰ ਗੁਰਵਿੰਦਰ ਸਿੰਘ ਘੋਸਲ (ਪ੍ਰਾਪਰਟੀ ਡੀਲਰ) ਐੱਸ.ਬੀ.ਐੱਸ. ਨਗਰ ਨਵਾਂ ਸ਼ਹਿਰ ਵੀਹ-ਪੱਚੀ ਹੋਰ ਵਿਅਕਤੀ ਜਿਨ੍ਹਾਂ ਨਾਲ 2 ਔਰਤਾਂ ਵੀ ਸਨ, ਸਾਡੇ ਘਰ ਆਏ। ਇਹ ਮਿਲ ਕੇ ਘਰ ਅੰਦਰ ਕੁਲਦੀਪ ਕੌਰ ਦੀ ਬੇਰਹਿਮੀ ਨਾਲ ਮਾਰਕੁਟਾਈ ਕਰ ਕੇ ਘਰ ਵਿਚ ਪਏ ਝੋਨੇ ਦੀ ਫ਼ਸਲ ਦੀ ਰਕਮ, ਹੋਰ ਨਗਦੀ ਤੇ ਕੀਮਤੀ ਸਮਾਨ ਚੋਰੀ ਕਰ ਕੇ ਕੁਲਦੀਪ ਕੌਰ ਨੂੰ ਆਪਣੇ ਨਾਲ ਅਗਵਾ ਕਰ ਕੇ ਲੈ ਗਏ। ਇਸ ਤੋਂ ਬਾਅਦ ਮੈ ਅਤੇ ਹਰਮਨਦੀਪ ਸਿੰਘ ਆਪਣੀ ਕਾਰ ਵਿਚ ਆਪਣੇ ਘਰ ਨੂੰ ਆ ਰਹੇ ਸੀ ਤਾਂ ਘਰ ਤੋਂ ਥੋੜੀ ਦੂਰ ਰਸਤੇ ਵਿਚ ਇਨ੍ਹਾਂ ਸਾਰਿਆ ਨੇ ਸਾਡੀ ਕਾਰ ਘੇਰ ਕੇ ਸਾਡੇ 'ਤੇ ਜਾਨਲੇਵਾ ਹਮਲਾ ਕਰ ਕੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਨਾਲ ਸਾਡੇ ਸਿਰ ਪਾਟ ਗਏ ਤੇ ਗੰਭੀਰ ਸੱਟਾ ਲੱਗੀਆਂ। ਬੰਦੂਕ ਦੀ ਨੋਕ 'ਤੇ ਇਹ ਸਾਨੂੰ ਵੀ ਅਗਵਾ ਕਰ ਕੇ ਘੁਮਾਉਂਦੇ ਰਹੇ ਤੇ ਫਿਰ ਇਨ੍ਹਾਂ ਬੰਦੂਕ ਦੀ ਨੋਕ 'ਤੇ ਮੈਨੂੰ ਡਰਾ ਧਮਕਾ ਕੇ ਮੇਰੇ ਕੋਲੋਂ ਜ਼ਬਰਦਸਤੀ ਬਿਆਨ ਦਿਵਾਏ ਤੇ ਉਸ ਦੀ ਵੀਡੀਓ ਬਣਾਈ ਤੇ ਸਾਫ਼ ਪੇਪਰਾਂ ਉੱਪਰ ਅੰਗੂਠਾ ਲਗਵਾ ਲਿਆ ਤੇ ਧਮਕੀ ਦਿੱਤੀ ਜੇਕਰ ਤੁਸੀ ਪੁਲਿਸ ਨੂੰ ਦੱਸਿਆ ਤਾ ਪਰਿਵਾਰ ਨੂੰ ਜਾਨੋ ਮਾਰ ਦੇਵਾਂਗੇ। ਬਾਅਦ ਵਿਚ ਸਾਨੂੰ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਨਹਿਰ 'ਤੇ ਸੁੱਟ ਕੇ ਫ਼ਰਾਰ ਹੋ ਗਏ।
ਅੱਜ ਦੂਸਰੇ ਦਿਨ ਇਹ ਪ੍ਰਾਪਰਟੀ ਡੀਲਰ ਦੋ ਗੱਡੀਆਂ ਨਿਹੰਗ ਸਿੰਘਾਂ ਦੀਆ ਤੇ ਕੁੱਝ ਹੋਰ ਵਿਅਕਤੀ ਜੋ ਲਗਭਗ ਡੇਢ ਕੁ ਦਰਜਨ ਦੇ ਕਰੀਬ ਸਨ ਲੈ ਕੇ ਆਇਆ ਤੇ ਘਰ ਦਾ ਕੀਮਤੀ ਸਮਾਨ ਪਸ਼ੂ ਗੱਡੀਆਂ ਵਿਚ ਲੱਗਣ ਲੱਗ ਪਏ। ਇਸ ਘਟਨਾ ਦਾ ਪਤਾ ਲਗਦਿਆਂ ਮੌਕੇ ਤੇ ਐੱਸ.ਐਚ.ਓ. ਰਮਨਪ੍ਰੀਤ ਕੌਰ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਦਲੇਰੀ ਨਾਲ ਇਨ੍ਹਾਂ ਨੂੰ ਰੋਕਿਆ ਤੇ ਗੱਡੀਆਂ ਵਿਚ ਲੱਦੇ ਪਸ਼ੂ ਤੇ ਹੋਰ ਸਮਾਨ ਵਾਪਸ ਘਰ ਵਿਚ ਰਖਵਾਇਆ ਤੇ ਅਣਪਛਾਤਿਆਂ ਨੂੰ ਕਾਬੂ ਕੀਤਾ। ਘਰ ਵਾਲਿਆ ਅਨੁਸਾਰ ਘਰ ਦੇ ਅੰਦਰ ਏ.ਸੀ. ਐੱਲ.ਈ.ਡੀ, ਕਾਰ, ਕੱਪੜੇ, ਘਰ ਦਾ ਸਾਰਾ ਕੀਮਤੀ ਸਮਾਨ ਗ਼ਾਇਬ ਗਾਇਬ ਹੈ । ਇਸ ਮੌਕੇ ਸਾਡੇ ਕੋਟਫ਼ਤੂਹੀ ਤੋਂ ਰੋਜ਼ਾਨਾ 'ਅਜੀਤ' ਦੇ ਕਵਰੇਜ ਕਰ ਰਹੇ ਪੱਤਰਕਾਰ ਨੂੰ ਪੁਲਿਸ ਅਫ਼ਸਰ ਨੇ ਪੁਲਿਸ ਦੀ ਗੱਡੀ ਵਿਚ ਬਠਾਉਣ ਲਈ ਮੁਲਾਜ਼ਮਾਂ ਨੂੰ ਹੁਕਮ ਦਿੱਤਾ, ਜਿਸ ਤੇ ਪੱਤਰਕਾਰ ਗੱਡੀ ਵੱਲ ਨੂੰ ਚੱਲ ਪਿਆ । ਮੌਕੇ 'ਤੇ ਘਰ ਅੰਦਰ ਹੋਏ ਨੁਕਸਾਨ ਤੇ ਟੁੱਟ ਭੱਜ ਵਿਖਾਉਣ ਲਈ ਜਦੋਂ ਸਰਪੰਚ ਦੇ ਪਤੀ ਠੇਕੇਦਾਰ ਰਾਮ ਤੇ ਹੋਰ ਉਨ੍ਹਾਂ ਨੂੰ ਬੁਲਾ ਰਹੇ ਸਨ ਤਾਂ ਪੱਤਰਕਾਰ ਨੇ ਦੱਸਿਆ ਕਿ ਮੈਨੂੰ ਤਾਂ ਇਹ ਕਵਰੇਜ ਕਰਨ ਤੋਂ ਪੁਲਿਸ ਨੇ ਰੋਕਿਆ ਹੋਇਆ ਹੈ । ਸਥਾਨਕ ਪੁਲਿਸ ਮੁਲਾਜ਼ਮਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਅਫਸਰ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਮੈ ਤਾਂ ਇਨ੍ਹਾਂ ਨੂੰ ਦੂਸਰੀ ਧਿਰ ਨਿਹੰਗ ਸਿੰਘ ਧਿਰ ਦਾ ਸਮਝਦਾ ਰਿਹਾ ਤੇ ਆ ਕੇ ਪੱਤਰਕਾਰ ਨਾਲ ਗੱਲਬਾਤ ਕੀਤੀ ਤੇ ਕਵਰੇਜ ਕਰਨ ਲਈ ਨਾਲ ਲੈ ਗਏ । ਇਸ ਮੌਕੇ ਐੱਸ.ਪੀ. ਡੀ. ਨਵਨੀਤ ਸਿੰਘ ਮਾਹਲ, ਡੀ. ਐੱਸ. ਪੀ ਭਾਰਤ ਭੂਸ਼ਨ ਗੜ੍ਹਸ਼ੰਕਰ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਪਰਿਵਾਰ ਨਾਲ ਗੱਲਬਾਤ ਕੀਤੀ ।
ਤਾਜ਼ਾ ਖ਼ਬਰਾਂ
Free
ਜ਼ਮੀਨ ਦੇ ਵਿਵਾਦ 'ਚ ਪਰਿਵਾਰ ਦੀ ਨਿਹੰਗਾਂ ਵਲੋ ਮਾਰਕੁਟਾਈ ਦੇ ਦੋਸ਼
ਕੋਟਫ਼ਤੂਹੀ (ਹੁਸ਼ਿਆਰਪੁਰ), 7 ਅਕਤੂਬਰ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਠੁਆਣਾ ਵਿਚ ਜ਼ਮੀਨੀ ਵਿਵਾਦ ਚੱਲਦੇ ਦੂਸਰੀ ਧਿਰ ਵਲੋ ਇੱਥੇ ਕੋਠੀ ਵਿਚ ਰਹਿ ਰਹੇ ਪਰਿਵਾਰ 'ਤੇ ਦੇਰ...
ਅਜੀਤ ਡੈਸਕ
07-10-2026