06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬੈਂਕ ਤੇ ਏ.ਟੀ.ਐਮ. ਵਿਚੋਂ 5 ਲੱਖ ਰੁਪਏ ਚੋਰੀ

ਰਾਜਪੁਰਾ (ਪਟਿਆਲਾ), 6 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ ਪਟਿਆਲਾ ਰੋਡ 'ਤੇ ਪੈਂਦੇ ਬੈਂਕ ਦੇ ਏ.ਟੀ.ਐਮ. ਵਿਚੋਂ...

ਅਜੀਤ ਡੈਸਕ 06-10-2026

ਰਾਜਪੁਰਾ (ਪਟਿਆਲਾ), 6 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ ਪਟਿਆਲਾ ਰੋਡ 'ਤੇ ਪੈਂਦੇ ਬੈਂਕ ਦੇ ਏ.ਟੀ.ਐਮ. ਵਿਚੋਂ ਥਾਰ ਸਵਾਰ ਚੋਰ 5 ਲੱਖ ਦੇ ਕਰੀਬ ਏ.ਟੀ.ਐਮ. ਵਿਚੋਂ ਕੈਸ਼ ਲੈ ਗਏ। ਚੋਰ ਬਹੁਤ ਜਿਆਦਾ ਛਾਤਰ ਦਿਮਾਗ ਦੇ ਵਿਖਾਈ ਦੇਖਦੇ ਸਨ ਕਿਉਂਕਿ ਇਹ ਸਾਰੀ ਕਾਰਵਾਈ ਉਨ੍ਹਾਂ ਨੇ ਛੇ ਸੱਤ ਮਿੰਟ ਦੇ ਦੌਰਾਨ ਕੀਤੀ ਹੈ ਅਤੇ ਜਾਂਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਦਾ ਸ਼ੀਸ਼ਾ ਵੀ ਬਲਰ ਕਰ ਗਏ ਅਤੇ ਆਪਣੇ ਵਲੋਂ ਚੋਰਾਂ ਨੇ ਹਰ ਤਰ੍ਹਾਂ ਦਾ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ।

ਇਸ ਸਬੰਧ ਦੇ ਵਿਚ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿਚ ਕੋਈ ਵੀ ਬਿਆਨ ਉੱਚ ਅਧਿਕਾਰੀ ਦੇ ਸਕਦੇ ਹਨ ਉਹ ਕੁਝ ਨਹੀਂ ਕਹਿ ਸਕਦੇ। ਇਸ ਮਾਮਲੇ ਦੀ ਖ਼ਬਰ ਦਾ ਪਤਾ ਲੱਗਣ ਸਾਰ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਪੱਟੀ ਹਲਕੇ ’ਚ ‘ਆਪ’ ਆਗੂ ਤੇ ਮੌਜੂਦਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ 9 ਅਕਤੂਬਰ ਤੋਂ ਹਮੀਰਪੁਰ ’ਚ ਹੋਵੇਗਾ ਸਿੱਖਿਆ ਮਹਾਕੁੰਭ 6.0