06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਧਰਮ ਯੁੱਧ ਮੋਰਚੇ' ਦੇ ਆਗੂ ਗੁਰਪ੍ਰੀਤ ਸਿੰਘ ਖ਼ਾਲਸਾ ਨਾਲ ਅਹਿਮ ਮੀਟਿੰਗ

ਚੰਡੀਗੜ੍ਹ, 6 ਅਕਤੂਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਚੰਡੀਗੜ੍ਹ ਵਿਖੇ ਬਟਾਲਾ 'ਚ ਚੱਲ ਰਹੇ 'ਧਰਮ ਯੁੱਧ ਮੋਰਚੇ' ਦੇ ਆਗੂ ਗੁਰਪ੍ਰੀਤ ਸਿੰਘ ਖ਼ਾਲਸਾ ਜੀ ਨਾਲ...

ਅਜੀਤ ਡੈਸਕ 06-10-2026

ਚੰਡੀਗੜ੍ਹ, 6 ਅਕਤੂਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਚੰਡੀਗੜ੍ਹ ਵਿਖੇ ਬਟਾਲਾ 'ਚ ਚੱਲ ਰਹੇ 'ਧਰਮ ਯੁੱਧ ਮੋਰਚੇ' ਦੇ ਆਗੂ ਗੁਰਪ੍ਰੀਤ ਸਿੰਘ ਖ਼ਾਲਸਾ ਜੀ ਨਾਲ ਇਕ ਅਹਿਮ ਮੀਟਿੰਗ ਕੀਤੀ... ਸਿੱਖ ਪੰਥ ਨਾਲ ਜੁੜੇ ਅਹਿਮ ਮਸਲਿਆਂ 'ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਈ...
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਚੋਣਾਂ ਬਿਨਾਂ ਕਿਸੇ ਦੇਰੀ ਤੋਂ ਜਲਦ ਕਰਵਾਉਣ ਦੀ ਮੰਗ 'ਤੇ ਅਸੀਂ ਪੂਰੀ ਤਰ੍ਹਾਂ ਗੰਭੀਰ ਹਾਂ...
ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ, ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਤੁਰੰਤ ਸਿੱਟ ਗਠਿਤ ਕਰਨ ਦਾ ਭਰੋਸਾ ਦਿੱਤਾ ਹੈ... ਜਾਂਚ ਜਲਦ ਪੂਰੀ ਕਰਕੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ...
ਸਾਡੀ ਸਰਕਾਰ ਹਰ ਪੰਥਕ ਮਸਲੇ ਦੇ ਜਲਦ ਅਤੇ ਢੁੱਕਵੇਂ ਹੱਲ ਲਈ ਵਚਨਬੱਧ ਹੈ...।

ਪਿਛਲੀ ਖ਼ਬਰ ਹਲਕਾ ਅਜਨਾਲਾ ਵਿਚ ਇੰਚਾਰਜ ਜੋਧ ਸਿੰਘ ਸਮਰਾ ਵਲੋਂ ‘ਘਰ-ਘਰ’ ਮੁਹਿੰਮ ਦਾ ਆਗਾਜ਼ ਅਗਲੀ ਖ਼ਬਰ ਗਿਆਨੇਸ਼ ਜੀ ਨਹੀਂ, ਸਗੋਂ ਗਣੇਸ਼ ਜੀ ਕਰ ਰਹੇ ਹਨ ਸਾਡੀ ਮਦਦ - ਸੰਬਿਤ ਪਾਤਰਾ