05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜਲੰਧਰ ਬੰਬ ਧਮਾਕੇ ਮਾਮਲੇ ’ਚ ਦੋਸ਼ੀ ਰਣਦੀਪ ਸਿੰਘ ਗ੍ਰਿਫ਼ਤਾਰ

ਜਲੰਧਰ, 5 ਅਕਤੂਬਰ- 15 ਅਗਸਤ ਨੂੰ ਜਲੰਧਰ ਵਿਚ ਹੋਏ ਇਕ ਵੱਡੇ ਬੰਬ ਧਮਾਕੇ ਦੀ ਸਾਜ਼ਿਸ਼ ਦੇ ਮਾਮਲੇ ਵਿਚ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ।

ਅਜੀਤ ਡੈਸਕ 05-10-2026

ਜਲੰਧਰ, 5 ਅਕਤੂਬਰ- 15 ਅਗਸਤ ਨੂੰ ਜਲੰਧਰ ਵਿਚ ਹੋਏ ਇਕ ਵੱਡੇ ਬੰਬ ਧਮਾਕੇ ਦੀ ਸਾਜ਼ਿਸ਼ ਦੇ ਮਾਮਲੇ ਵਿਚ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਸ਼ਹਿਰ ਵਿਚ ਇਸ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਮਾਡਿਊਲ ਦੇ ਫਰਾਰ ਦੋਸ਼ੀ ਰਣਦੀਪ ਸਿੰਘ ਉਰਫ਼ ਮੋਨੂੰ (ਵਾਸੀ ਪਿੰਡ ਧਾਂਦਰ, ਜਲੰਧਰ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਸਰਹੱਦ ਪਾਰ ਤੋਂ ਵਿਸਫੋਟਕ ਸਮੱਗਰੀ (ਆਈਈਡੀ) ਦੀ ਇਕ ਖੇਪ ਲੈ ਕੇ ਆਇਆ ਸੀ, ਜਿਸ ਦੀ ਵਰਤੋਂ 15 ਅਗਸਤ ਨੂੰ ਤਬਾਹੀ ਮਚਾਉਣ ਲਈ ਕੀਤੀ ਜਾਣੀ ਸੀ। ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਪੁਲਿਸ ਚੁੱਪੀ ਧਾਰਨ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਸੀਨੀਅਰ ਪੁਲਿਸ ਅਧਿਕਾਰੀ ਅੱਜ ਇਕ ਪ੍ਰੈਸ ਕਾਨਫਰੰਸ ਵਿਚ ਵੇਰਵੇ ਸਾਂਝੇ ਕਰਨਗੇ। ਇਹ ਸਾਜ਼ਿਸ਼ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੁਆਰਾ ਚਲਾਏ ਜਾ ਰਹੇ ਇਕ ਅੱਤਵਾਦੀ ਮਾਡਿਊਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੁਆਰਾ ਰਚੀ ਗਈ ਸੀ। ਡੀ.ਜੀ.ਪੀ. ਨੇ ਇਹ ਖੁਲਾਸਾ 26 ਜੁਲਾਈ ਨੂੰ ਮੁਲਜ਼ਮ ਸਤਬੀਰ ਨੂੰ ਗ੍ਰਿਫ਼ਤਾਰ ਕਰਕੇ ਕੀਤਾ।

ਪਿਛਲੀ ਖ਼ਬਰ ਰਾਜਸਥਾਨ ਪੁਲਿਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ - ਐਡਵੋਕੇਟ ਧਾਮੀ ਅਗਲੀ ਖ਼ਬਰ ਅਸਤੀਫ਼ਾ ਦੇ ਕੇ ਸੁਤੰਤਰ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਗਿਆਨੇਸ਼ ਕੁਮਾਰ - ਅਭਿਜੀਤ ਦੀਪਕੇ