03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰੂਸ ਇਸ ਸਾਲ ਲਗਭਗ 70,000 ਭਾਰਤੀ ਹੁਨਰਮੰਦ ਕਾਮਿਆਂ ਨੂੰ ਦੇਵੇਗਾ ਰੁਜ਼ਗਾਰ

ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)-ਰੂਸ ਇਸ ਸਾਲ ਲਗਭਗ 70,000 ਭਾਰਤੀ ਹੁਨਰਮੰਦ ਕਾਮਿਆਂ ਨੂੰ ਰੁਜ਼ਗਾਰ ਦੇਣ ਲਈ ਸਹਿਮਤ ਹੋਇਆ ਹੈ। ਇਨ੍ਹਾਂ ਕਾਮਿਆਂ ਦੀ ਖਾਸ ਤੌਰ ’ਤੇ ਉਸਾਰੀ ਤੇ ਲੌਜਿਸਟਿਕਸ (ਸਾਮਾਨ ਦੀ ਢੋਆ-ਢੁਆਈ ਤੇ ਪ੍ਰਬੰਧਨ) ਦੇ ਖੇਤਰਾਂ ’ਚ ...

ਅਜੀਤ ਡੈਸਕ 04-10-2026

ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)-ਰੂਸ ਇਸ ਸਾਲ ਲਗਭਗ 70,000 ਭਾਰਤੀ ਹੁਨਰਮੰਦ ਕਾਮਿਆਂ ਨੂੰ ਰੁਜ਼ਗਾਰ ਦੇਣ ਲਈ ਸਹਿਮਤ ਹੋਇਆ ਹੈ। ਇਨ੍ਹਾਂ ਕਾਮਿਆਂ ਦੀ ਖਾਸ ਤੌਰ ’ਤੇ ਉਸਾਰੀ ਤੇ ਲੌਜਿਸਟਿਕਸ (ਸਾਮਾਨ ਦੀ ਢੋਆ-ਢੁਆਈ ਤੇ ਪ੍ਰਬੰਧਨ) ਦੇ ਖੇਤਰਾਂ ’ਚ ਲੋੜ ਹੋਵੇਗੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦੀ ਸਲਾਹਕਾਰ ਕਮੇਟੀ ਨੂੰ ਰੂਸ ਨਾਲ ਭਾਰਤ ਦੇ ‘ਬਹੁਪੱਖੀ’ ਸਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਗੱਲ ਦੱਸੀ। ਮੀਟਿੰਗ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਜੈਸ਼ੰਕਰ ਨੇ ਕਮੇਟੀ ਨੂੰ ਜਾਣੂ ਕਰਵਾਇਆ ਕਿ ਦੋਵੇਂ ਦੇਸ਼ ਦੁਵੱਲੇ ਵਪਾਰ, ਨਿਵੇਸ਼ ਤੇ ਊਰਜਾ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ।

ਪਿਛਲੀ ਖ਼ਬਰ ਉੱਚ ਸਿੱਖਿਆ ਸਕੱਤਰ ਵਲੋਂ ਨਵੇਂ ਐਨ.ਟੀ.ਏ. ਦਫ਼ਤਰ ’ਚ ਬੁਨਿਆਦੀ ਢਾਂਚੇ, ਪ੍ਰਸ਼ਾਸਨਿਕ ਵਿਵਸਥਾ ਦੀ ਸਮੀਖਿਆ ਅਗਲੀ ਖ਼ਬਰ ਫ਼ੌਜ ਦੀ ਮਰਜ਼ੀ ’ਤੇ ਚਲਦੀ ਹੈ ਪਾਕਿਸਤਾਨ ਦੀ ਸਰਕਾਰ-ਭਾਰਤ