03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਲੋਂ ਪਾਇਲਟ ਸਮਿਤ ਨਾਲ ਫ਼ੋਨ ’ਤੇ ਗੱਲਬਾਤ

ਕਾਹਿਰਾ, 3 ਅਕਤੂਬਰ (ਏਜੰਸੀ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫਲਾਈ ਦੁਬਈ ਦੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਉਸ ਦੀ ਬਹਾਦਰੀ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੁਸੀ ਬਹੁਤ ਸਾਰੇ ...

ਅਜੀਤ ਡੈਸਕ 04-10-2026

ਕਾਹਿਰਾ, 3 ਅਕਤੂਬਰ (ਏਜੰਸੀ)-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫਲਾਈ ਦੁਬਈ ਦੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਉਸ ਦੀ ਬਹਾਦਰੀ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੁਸੀ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਅਤੇ ਤੁਸੀ ਦੁਨੀਆ ਭਾਵਨਾ ਨੂੰ ਬਚਾਇਆ। ਫਲਾਈਟ ਦੇ ਕੌਕਪਿਟ ਵਿਚ ਹੋਏ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਯਾਤਰੀਆਂ ਦੀ ਜਾਨ ਬਚਾਉਣ ਲਈ ਕੀਤੀ ਗਈ ਕੈਪਟਨ ਸਮਿਤ ਦੀ ਕੋਸ਼ਿਸ਼ ਦੀ ਇਜ਼ਰਾਈਲ ਵਿਚ ਵੀ ਪ੍ਰਸ਼ੰਸਾ ਹੋ ਰਹੀ ਹੈ। ਨੇਤਨਯਾਹੂ ਨੇ ਕੈਪਟਨ ਮੱਛਾਰ ਨੂੰ ‘ਸੱਚਾ ਹੀਰੋ’ ਦੱਸਿਆ ਹੈ।

ਇਜ਼ਰਾਈਲ ਵਲੋਂ ਕੈਪਟਨ ਮੱਛਾਰ ਨੂੰ ਆਪਣੇ ਦੇਸ਼ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਦੂਜੇ ਪਾਸੇ ਮੁੰਬਈ ਸਥਿਤ ਇਜ਼ਰਾਈਲ ਦੇ ਦੂਤਘਰ ਨੇ ਉਨ੍ਹਾਂ ਨੂੰ ‘ਨਵਾਂ ਹੀਰੋ’ ਦੱਸਦਿਆਂ ਕਿਹਾ ਕਿ ਇਜ਼ਰਾਈਲ ਉਨ੍ਹਾਂ ਦਾ ਸਵਾਗਤ ਕਰਨ ਲਈ ਉਡੀਕ ਕਰ ਰਿਹਾ ਹੈ। ਇਸ ਤੋਂ ਇਲਾਵਾ ਇਜ਼ਰਾਈਲ ਸਰਕਾਰ ਵਲੋਂ ਕੈਪਟਨ ਮੱਛਾਰ ਨੂੰ ਸਨਮਾਨਿਤ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਭਾਰਤੀ ਪਾਇਲਟ ’ਤੇ ਹਮਲੇ ਦਾ ਦੋਸ਼ੀ ਅਲ-ਕਾਇਦਾ ਤੋਂ ਸੀ ਪ੍ਰਭਾਵਿਤ ਅਗਲੀ ਖ਼ਬਰ ਸ਼ੇਖ ਹਸੀਨਾ ਦੀ ਬੰਗਲਾਦੇਸ਼ ਹਵਾਲਗੀ ਬਾਰੇ ਭਾਰਤ ਕੋਈ ਸਮਾਂ-ਸੀਮਾ ਨਹੀਂ ਦੇ ਸਕਦਾ-ਰਾਜਦੂਤ