ਚੰਡੀਗੜ੍ਹ, 3 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਫਿਲੌਰ ਵਿਖੇ ਪੰਜਾਬ ਪੁਲਿਸ ਦੇ ਅਧਿਕਾਰੀਆਂ (DGP ਤੋਂ ਲੈ ਕੇ SHO ਤੱਕ) ਨਾਲ ਅਹਿਮ ਮੀਟਿੰਗ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਅਸੀਂ ਪੁਲਿਸ ਨੂੰ ਤਸਕਰਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਪੂਰੀ ਖੁੱਲ੍ਹੀ ਛੁੱਟੀ ਦਿੱਤੀ ਹੈ।
ਫੋਰਸ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਦੇ ਨਾਲ-ਨਾਲ ਅਸੀਂ ਬਿਨ੍ਹਾਂ ਸਿਫ਼ਾਰਿਸ਼ 10,000 ਨਵੀਆਂ ਭਰਤੀਆਂ ਵੀ ਕਰਨ ਜਾ ਰਹੇ ਹਾਂ...
ਉਨ੍ਹਾਂ ਕਿਹਾ ਕਿ ਆਓ ਸੰਕਲਪ ਲਈਏ ਕਿ ਨਸ਼ੇ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਤੱਕ ਅਸੀਂ ਨਾ ਰੁਕਾਂਗੇ, ਨਾ ਝੁਕਾਂਗੇ... ਅਸੀਂ ਕਿਸੇ ਮਾਂ-ਭੈਣ ਦੀ ਅੱਖ 'ਚ ਹੰਝੂ ਨਹੀਂ ਆਉਣ ਦੇਵਾਂਗੇ ਅਤੇ ਨਸ਼ਾ-ਮੁਕਤ 'ਰੰਗਲਾ ਪੰਜਾਬ' ਸਿਰਜਾਂਗੇ!