03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ਼ੱਕੀ ਹਾਲਤ ਵਿਚ ਔਰਤ ਦੀ ਮੌਤ

ਅਹਿਮਦਗੜ੍ਹ (ਮਲੇਰਕੋਟਲਾ), 3 ਅਕਤੂਬਰ (ਰਵਿੰਦਰ ਪੁਰੀ)- ਸ਼ਹਿਰ ਦੇ ਚਾਂਦ ਸਿਨੇਮਾ ਰੋਡ ਤੇ ਸਥਿਤ ਨੇੜੇ ਤੇਰਾ ਪਥ ਭਵਨ ਦੇ ਅੱਜ ਤੜਕੇ ਇਕ ਔਰਤ ਦੀ ਅੱਕੀ ਹਾਲਤ ਵਿਚ ਮੌਤ ਹੋਣ ਦੀ ਘਟਨਾ ਨਾਲ ਇਲਾਕੇ ਵਿਚ ਸਨਸਨੀ

ਅਜੀਤ ਡੈਸਕ 03-10-2026

ਅਹਿਮਦਗੜ੍ਹ (ਮਲੇਰਕੋਟਲਾ), 3 ਅਕਤੂਬਰ (ਰਵਿੰਦਰ ਪੁਰੀ)- ਸ਼ਹਿਰ ਦੇ ਚਾਂਦ ਸਿਨੇਮਾ ਰੋਡ ਤੇ ਸਥਿਤ ਨੇੜੇ ਤੇਰਾ ਪਥ ਭਵਨ ਦੇ ਅੱਜ ਤੜਕੇ ਇਕ ਔਰਤ ਦੀ ਅੱਕੀ ਹਾਲਤ ਵਿਚ ਮੌਤ ਹੋਣ ਦੀ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਸੁਨੀਤਾ ਪਤਨੀ ਸੇਵਕ ਸਿੰਘ, ਵਾਸੀ ਵਾਰਡ ਨੰਬਰ 17 ਮੁਰਦਘਾਟ ਵਾਲੀ ਗਲੀ ਵਜੋਂ ਦੱਸੀ ਜਾ ਰਹੀ ਹੈ। ਘਟਨਾ ਸਵੇਰੇ ਕਰੀਬ 4:30 ਤੋਂ 5 ਵਜੇ ਦੇ ਵਿਚਕਾਰ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਿੰਨ ਨਕਾਬਪੋਸ਼ ਵਿਅਕਤੀਆਂ ਵਲੋਂ ਉਕਤ ਔਰਤ ਦਾ ਪਿੱਛਾ ਕਰਨ ਦੇ ਸ਼ੰਕੇ ਪਰਿਵਾਰ ਵਲੋਂ ਪ੍ਰਗਟਾਏ ਗਏ ਹਨ, ਪ੍ਰੰਤੂ ਇਨ੍ਹਾਂ ਵਿਅਕਤੀਆਂ ਦੀ ਪਛਾਣ ਅਤੇ ਘਟਨਾ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਅਜੇ ਪੁਲਿਸ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵਲੋਂ ਘਟਨਾ ਵਾਲੇ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਲਾਸ਼ ਨੂੰ ਪੁਲਿਸ ਵਲੋਂ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਨੌਜਵਾਨ ਦੀ ਭੇਦਭਰੀ ਹਾਲਤ ਚ ਮੌਤ, ਪਰਿਵਾਰ ਵਲੋਂ ਕਤਲ ਦਾ ਸ਼ੱਕ ਅਗਲੀ ਖ਼ਬਰ ਏਸ਼ਿਆਈ ਖੇਡਾਂ- ਤੀਰਅੰਦਾਜ਼ ਨੀਰਜ ਚੌਹਾਨ ਨੇ ਜਿੱਤਿਆ ਕਾਂਸੀ ਦਾ ਤਗਮਾ