02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਲਜੀਤ ਕੌਰ ਨੂੰ ₹1 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ- ਮੁੱਖ ਮੰਤਰੀ ਮਾਨ

ਦਿੱਲੀ, 2 ਅਕਤੂਬਰ- ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ 43 ਸਾਲਾਂ ਬਾਅਦ...

ਅਜੀਤ ਡੈਸਕ 02-10-2026

ਦਿੱਲੀ, 2 ਅਕਤੂਬਰ- ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ 43 ਸਾਲਾਂ ਬਾਅਦ ਫਾਈਨਲ 'ਚ ਚੀਨ ਨੂੰ 1-0 ਨਾਲ ਹਰਾ ਕੇ ਗੋਲਡ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਬੇਹੱਦ ਮਾਣ ਹੈ ਕਿ ਪੰਜਾਬ ਦੀ ਧੀ ਬਲਜੀਤ ਕੌਰ ਇਸ ਇਤਿਹਾਸਕ ਟੀਮ ਦਾ ਹਿੱਸਾ ਰਹੀ ਹੈ।

ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਬਲਜੀਤ ਕੌਰ ਨੂੰ ₹1 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰੀ ਟੀਮ ਅਤੇ ਬਲਜੀਤ ਕੌਰ ਨੂੰ ਬਹੁਤ-ਬਹੁਤ ਮੁਬਾਰਕਾਂ। 

 

ਪਿਛਲੀ ਖ਼ਬਰ ਅਮਨਪ੍ਰੀਤ ਸਿੰਘ ਲੋਹਟ ਨੇ ਜਿੱਤਿਆ ਗੋਲਡ ਮੈਡਲ ਅਗਲੀ ਖ਼ਬਰ ਇਟਲੀ ਦੇ ਸ਼ਹਿਰ ਵਿਚੈਂਸਾ ਵਿਖੇ "ਗਾਂਧੀ ਜੈਅੰਤੀ" ਮਨਾਈ ਗਈ