ਜਲੰਧਰ, 30 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਚ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ, ਰੈਲੀ ਤੋਂ ਪਹਿਲਾਂ ਉਹ ਦੁਪਹਿਰ ਦੇ ਖਾਣੇ ਲਈ ਹੋਟਲ-ਮਾਲਕ ਗੌਤਮ ਕਪੂਰ ਦੀ ਰਿਹਾਇਸ਼ 'ਤੇ ਰੁਕੇ।
ਅਮਿਤ ਸ਼ਾਹ ਅਤੇ ਕੇਵਲ ਢਿੱਲੋਂ ਨੇ ਗੌਤਮ ਅਤੇ ਉਸਦੇ ਜਵਾਈ ਪੰਕਜ ਸਰਦਾਨਾ ਨਾਲ ਸ਼ਾਕਾਹਾਰੀ ਭੋਜਨ ਕੀਤਾ। ਰੈਲੀ ਤੋਂ ਪਹਿਲਾਂ ਉਨ੍ਹਾਂ ਦਾ ਉੱਥੇ 40 ਮਿੰਟ ਦਾ ਠਹਿਰਾਅ ਸੀ। ਗੌਤਮ ਕਪੂਰ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ, ਜੋ ਜਲੰਧਰ ਦੇ ਦੌਰਿਆਂ ਦੌਰਾਨ ਅਕਸਰ ਉਨ੍ਹਾਂ ਦੇ ਘਰ ਠਹਿਰਦੇ ਸਨ।