30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅੱਤਵਾਦੀ ਜਥੇਬੰਦੀਆਂ ਵਲੋਂ ਅਮਿਤ ਸ਼ਾਹ ਦੇ ਦੌਰੇ ਮੌਕੇ ਬੰਬ ਧਮਾਕੇ ਕਰਨ ਦੀ ਧਮਕੀ

ਜਲੰਧਰ, 30 ਸਤੰਬਰ (ਜਤਿੰਦਰ ਪੰਮੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨੇ ਸ਼ਹਿਰ ਦੇ ਦੋ ਸਕੂਲਾਂ ਭੇਜੀ ਈ.ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ

ਅਜੀਤ ਡੈਸਕ 30-09-2026

ਜਲੰਧਰ, 30 ਸਤੰਬਰ (ਜਤਿੰਦਰ ਪੰਮੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨੇ ਸ਼ਹਿਰ ਦੇ ਦੋ ਸਕੂਲਾਂ ਭੇਜੀ ਈ.ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਅਮਿਤ ਸ਼ਾਹ ਦੇ ਦੌਰੇ ਮੌਕੇ ਲੱਭੂ ਰਾਮ ਦੋਆਬਾ ਸਕੂਲ ਵਿਚ ਬਣਾਏ ਗਏ ਹੈਲੀਪੈਡ ਤੇ ਦੇਵੀ ਤਲਾਬ ਮੰਦਰ ਵਿਚ ਬੰਬ ਜਾਂ ਆਈ.ਈ.ਡੀ. ਨਾਲ ਧਮਾਕੇ ਕਰਨ ਦੀ ਧਮਕੀ ਵੀ ਦਿੱਤੀ ਹੈ। ਇਹ ਈ.ਮੇਲ ਪਾਕਿਸਤਾਨ ਵਿਚ ਰਹਿ ਰਹੇ ਅੱਤਵਾਦੀਆਂ ਦੇ ਨਾਮ ਲਿਖ ਕੇ ਭੇਜੀ ਗਈ ਹੈ।

ਪਿਛਲੀ ਖ਼ਬਰ ਏਸ਼ਿਆਈ ਖੇਡਾਂ - ਕੰਪਾਊਂਡ ਮਿਕਸਡ ਤੀਰਅੰਦਾਜ਼ੀ 'ਚ ਭਾਰਤ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਪੁਲਿਸ ਨੇ ਤਿੰਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨੈੱਟਵਰਕਾਂ ਨੂੰ ਕੀਤਾ ਤਬਾਹ