29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਸੁਰਜੀਤ ਸਿੰਘ ਦੀ ਜਿੱਤ ਨਾਲ ਸੰਗਰੂਰ ਵਿਚ ਖੁਸ਼ੀ ਦੀ ਲਹਿਰ

ਸੰਗਰੂਰ, 29 ਸਤੰਬਰ (ਧੀਰਜ ਪਸੋਰੀਆ)- ਪੰਜਾਬ ਯੂਨੀਵਰਸਿਟੀ ਸੈਨਟ ਚੋਣਾਂ ਵਿਚ ਸੁਰਜੀਤ ਸਿੰਘ ਵਲੋਂ 2986 ਵੋਟਾਂ...

ਅਜੀਤ ਡੈਸਕ 29-09-2026

ਸੰਗਰੂਰ, 29 ਸਤੰਬਰ (ਧੀਰਜ ਪਸੋਰੀਆ)- ਪੰਜਾਬ ਯੂਨੀਵਰਸਿਟੀ ਸੈਨਟ ਚੋਣਾਂ ਵਿਚ ਸੁਰਜੀਤ ਸਿੰਘ ਵਲੋਂ 2986 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੇ ਜਾਣ ਉੱਤੇ ਸੰਗਰੂਰ ਵਿਚ ਖੁਸ਼ੀ ਦੀ ਲਹਿਰ ਹੈ। ਗੌਰਮਿੰਟ ਟੀਚਰਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੇਵੀ ਦਿਆਲ, ਮੁਲਾਜ਼ਮ ਆਗੂ ਫਕੀਰ ਸਿੰਘ ਟਿੱਬਾ, ਮੁਲਾਜ਼ਮ ਆਗੂ ਬੱਗਾ ਸਿੰਘ, ਮੁਲਾਜ਼ਮ ਆਗੂ ਮਾਲਵਿੰਦਰ ਸਿੰਘ, ਸਤਵੰਤ ਸਿੰਘ ਆਲਮਪੁਰ, ਬਾਰਾ ਸਿੰਘ, ਸੁਰੇਸ਼ ਕਾਂਸਲ, ਰਾਮ ਸਿੰਘ, ਹਰੀ ਦਾਸ, ਸਰਬਜੀਤ ਸਿੰਘ ਪੁੰਨਾਵਾਲ, ਹਰਦੀਪ ਸਿੰਘ, ਮਨਪ੍ਰੀਤ ਸਿੰਘ ਟਿੱਬਾ, ਨੂਰ ਮੁਹੰਮਦ, ਹਰਜੀਤ ਗਲਵੱਟੀ, ਨਿਸ਼ਾਨ ਸਿੰਘ, ਬਲਦੇਵ ਸਿੰਘ ਲਤਾਲਾ, ਹਰਬੰਸ ਸਿੰਘ ਕੁੱਪ ਕਲਾਂ, ਕਮਲ ਜੈਨ, ਹਰਕੀਰਤ ਸਿੰਘ, ਵੀਰ ਸਿੰਘ, ਬਲਦੇਵ ਸਿੰਘ ਬਡਰੁੱਖਾਂ, ਹੁਸ਼ਿਆਰ ਸਿੰਘ, ਸਿਰਾਜੂਦੀਨ, ਮੁਹੰਮਦ ਸ਼ਰੀਫ ਅਤੇ ਹੋਰ ਵੱਡੀ ਗਿਣਤੀ ਵਿਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਅਧਿਆਪਕਾਂ ਨੇ ਸੁਰਜੀਤ ਸਿੰਘ ਦੀ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਉਣ ਤੋਂ ਬਾਅਦ ਲਗਾਤਾਰ ਮੁਲਾਜ਼ਮ ਵਰਗ, ਮਜ਼ਦੂਰਾਂ, ਕਿਸਾਨਾਂ ਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਅਗਵਾਈ ਕਰਦੇ ਰਹੇ ਹਨ।

ਮੁਲਾਜ਼ਮਾਂ ਦੇ ਸਫ਼ਲ ਸੰਘਰਸ਼ਾਂ ਵਿਚ ਯੋਗਦਾਨ ਪਾਉਣ ਦੇ ਨਾਲ ਨਾਲ ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਪ੍ਰਮਾਣ ਦਿੰਦਿਆਂ ਹੁਣ ਤੱਕ 71 ਵਾਰ ਖੂਨਦਾਨ ਦਿੱਤਾ ਹੈ। ਅਕਾਦਮਿਕ, ਸਮਾਜਿਕ ਅਤੇ ਜਥੇਬੰਦਕ ਖੇਤਰਾਂ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਸਫਲਤਾਪੂਰਵਕ ਨਿਭਾਉਣ ਦਾ ਤਜ਼ਰਬਾ ਰੱਖਣ ਬਾਰੇ ਸੁਰਜੀਤ ਸਿੰਘ ਹੁਣ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ।

ਅਗਲੀ ਖ਼ਬਰ 645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਘੁਟਾਲਾ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ