ਹੰਡਿਆਇਆ (ਬਰਨਾਲਾ), 28 ਸਤੰਬਰ (ਗੁਰਜੀਤ ਸਿੰਘ ਖੁੱਡੀ)- ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਨੰਬਰ 7 ਹੰਡਿਆਇਆ ਅਤੇ ਖੁੱਡੀ ਖੁਰਦ ਦੇ ਨੇੜੇ ਗੁਰਦੁਆਰਾ ਸਾਹਿਬ ਪਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਵਿਚ ਸ਼ਾਮਿਲ ਗੱਡੀ ਸੜਕ ਹਾਦਸੇ ਵਿਚ ਨੁਕਸਾਨੇ ਜਾਣ ਦੀ ਖ਼ਬਰ ਹੈ l
ਇਹ ਕਾਫਲਾ ਬਠਿੰਡਾ ਤੋਂ ਬਰਨਾਲਾ- ਪਟਿਆਲਾ ਨੂੰ ਆ ਰਿਹਾ ਸੀ ਜਦੋਂ ਉਹ ਹੰਡਿਆਇਆ ਦੇ ਪਿੱਛੇ ਸਨ ਤਾ ਅਲਬਾਨੀਆ ਬੱਸ ਸੜਕ ਤੇ ਖੜੀ ਟਰਾਲੀ ਵਿਚ ਵੱਜਣ ਕਰ ਕੇ ਹਾਦਸਾ ਵਾਪਰ ਗਿਆ l ਜਿਸ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ l