28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਜਪਾ ਦੀ ਨਸ਼ਾ ਮੁਕਤੀ ਯਾਤਰਾ ਕਪੂਰਥਲਾ ਸ਼ਹਿਰ ਵਿਚ ਹੋਈ ਦਾਖ਼ਲ

ਕਪੂਰਥਲਾ, 28 ਸਤੰਬਰ (ਅਮਰਜੀਤ ਸਿੰਘ ਸਡਾਨਾ)- ਭਾਜਪਾ ਦੀ ਸੂਬੇ ਭਰ ਵਿਚ ਚੱਲ ਰਹੀ ਨਸ਼ਾ ਮੁਕਤੀ ਯਾਤਰਾ...

ਅਜੀਤ ਡੈਸਕ 28-09-2026

ਕਪੂਰਥਲਾ, 28 ਸਤੰਬਰ (ਅਮਰਜੀਤ ਸਿੰਘ ਸਡਾਨਾ)- ਭਾਜਪਾ ਦੀ ਸੂਬੇ ਭਰ ਵਿਚ ਚੱਲ ਰਹੀ ਨਸ਼ਾ ਮੁਕਤੀ ਯਾਤਰਾ ਸ਼ਾਮ ਕਰੀਬ 6 ਵਜੇ ਨਡਾਲਾ ਤੋਂ ਹੁੰਦੀ ਹੋਈ ਕਪੂਰਥਲਾ ਸ਼ਹਿਰ ਵਿਚ ਦਾਖ਼ਲ ਹੋਈ। ਇਸ ਯਾਤਰਾ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਭਾਜਪਾ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਰਣਜੀਤ ਸਿੰਘ ਖੋਜੇਵਾਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਸੁਬਾਈ ਆਗੂ ਉਮੇਸ਼ ਸ਼ਾਰਦਾ ਆਦਿ ਯਾਤਰਾ ਵਿੱਚ ਮੌਜੂਦ ਸਨ।

ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਇਹ ਪੰਜਾਬ ਨਸ਼ਾ ਮੁਕਤੀ ਯਾਤਰਾ ਸਥਾਨਕ ਰਮਨੀਕ ਚੌਂਕ ਵਿਖੇ ਪਹੁੰਚੇਗੀ ਜਿੱਥੇ ਭਾਜਪਾ ਵਲੋਂ ਨਸ਼ਾ ਮੁਕਤੀ ਨੂੰ ਲੈ ਕੇ ਸਮਾਗਮ ਕਰਵਾਇਆ ਜਾਵੇਗਾ। 

ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਫੈਸਲਾ, ਗਲਤ ਜਾਂ ਵਧੇ ਹੋਏ ਬਿਜਲੀ ਬਿੱਲਾਂ ਕਾਰਨ ਬਿਜਲੀ ਕੁਨੈਕਸ਼ਨ ਕੱਟਣ 'ਤੇ ਰੋਕ ਅਗਲੀ ਖ਼ਬਰ ਨਿੱਕੀ ਉਮਰ, ਵੱਡਾ ਹੁਨਰ - 9 ਸਾਲ ਦੀ ਮਹਿਨਾਜ਼ ਕੌਰ ਨੇ ਪਾਈ ਧਾਗਿਆਂ ਨਾਲ ਦੋਸਤੀ