26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਸ਼ਿਆਂ ਖ਼ਿਲਾਫ਼ ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀ ਹੋਏ ਇਕਮੁੱਠ

ਘੁਮਾਣ (ਗੁਰਦਾਸਪੁਰ), 26 ਸਤੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਬੋਜਝਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ...

ਅਜੀਤ ਡੈਸਕ 26-09-2026

ਘੁਮਾਣ (ਗੁਰਦਾਸਪੁਰ),  26 ਸਤੰਬਰ (ਬੰਮਰਾਹ) - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਬੋਜਝਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਸ਼ੇ ਖ਼ਿਲਾਫ਼ ਇਕਮੁੱਠ ਹੋ ਕੇ ਵੱਡੀ ਮੁਹਿੰਮ ਵਿਡ ਦਿੱਤੀ ਹੈ। ਇਸ ਸੰਬੰਧੀ ਪਿੰਡ ਦੀ ਸਰਪੰਚ ਕਵਲਜੀਤ ਕੌਰ ਅਤੇ ਸਮੁੱਚੇ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੇ ਇਕ ਲਿਖਤੀ ਸ਼ਿਕਾਇਤ ਥਾਣਾ ਘੁਮਾਣ ਦੇ ਐਸ.ਐਚ.ਓ. ਨੂੰ ਕੀਤੀ ਜਿਸ ਵਿਚ ਉਨ੍ਹਾਂ ਜਿਕਰ ਕੀਤਾ ਕਿ ਪਿੰਡ ਵਿਚ ਤਿੰਨ ਚਾਰ ਅੱਡਿਆਂ 'ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਲੋਕਾਂ ਦਾ ਗਲੀਆਂ ਵਿਚੋਂ ਲੰਘਣਾ ਔਖਾ ਹੋਇਆ ਪਿਆ ਹੈ। ਲੋਕ ਗੁਰੂ ਘਰਾਂ ਵਿਚ ਜਾਣੋ ਹਟ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਤਾਂ ਜੋ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ ।

ਪਿਛਲੀ ਖ਼ਬਰ ਛਪਾਰ ਰੈਲੀ ’ਚ ਇਆਲੀ ਖ਼ਿਲਾਫ਼ ਇਕੱਠੇ ਹੋਏ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਅਗਲੀ ਖ਼ਬਰ ਬਰਫ਼ ਦੀ ਚਾਦਰ ਨਾਲ ਢੱਕਿਆ ਸ੍ਰੀ ਹੇਮਕੁੰਟ ਸਾਹਿਬ