ਚੰਡੀਗੜ੍ਹ, 25 ਸਤੰਬਰ- ਨਸ਼ੇ ਖਿਲਾਫ ਬੀਜੇਪੀ ਦੀ ਰੈਲੀ ਵਿਚ ਧੂਰੀ ਪਹੁੰਚੇ ਬੀਜੇਪੀ ਲੀਡਰ ਰਵਨੀਤ ਸਿੰਘ ਬਿੱਟੂ ਨੇ ਧੂਰੀ ਦੀ ਸਿਆਸਤ ਨੂੰ ਲੈ ਕੇ ਕੀਤਾ ਵੱਡਾ ਐਲਾਨ ਕੀਤਾ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਪਾਰਟੀ ਵਲੋਂ 2027 ਚੋਣਾਂ ਲਈ ਧੂਰੀ ਹਲਕੇ ਤੋਂ ਪ੍ਰੋਫੈਸਰ ਓਂਕਾਰ ਸਿੱਧੂ ਬੀਜੇਪੀ ਦੇ ਉਮੀਦਵਾਰ ਹੋਣਗੇ। ਰਵਨੀਤ ਬਿੱਟੂ ਨੇ ਕਿਹਾ ਧੂਰੀ ਤੋਂ ਅਸੀਂ 2027 ਲਈ ਓਂਕਾਰ ਸਿੰਘ ਸਿੱਧੂ ਨੂੰ ਐਮ.ਐਲ.ਏ ਬਣਾਵਾਂਗੇ।
ਰਵਨੀਤ ਬਿੱਟੂ ਨੇ ਕਿਹਾ ਜਦੋਂ ਤੱਕ ਓਂਕਾਰ ਸਿੱਧੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਓ.ਐਸ.ਡੀ. ਸੀ ਧੂਰੀ ਦਾ ਵਿਕਾਸ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਉਦੋਂ ਤੱਕ ਹੀ ਹੋਇਆ। ਓਂਕਾਰ ਸਿੰਘ ਸਿੱਧੂ ਬਤੌਰ ਮੁੱਖ ਮੰਤਰੀ ਓ.ਐਸ.ਡੀ. ਧੂਰੀ ਦਾ ਵਿਕਾਸ ਕਰਦੇ ਰਹੇ, ਧੂਰੀ ਦੇ ਲੋਕਾਂ ਨੂੰ ਮਿਲਦੇ ਰਹੇ। ਉਨ੍ਹਾਂ ਤੋਂ ਬਾਅਦ ਧੂਰੀ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ।
ਤੁਹਾਨੂੰ ਦੱਸ ਦਈਏ ਕਿ 2022 ਵਿਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਸ ਵਕਤ ਪ੍ਰੋਫੈਸਰ ਓਂਕਾਰ ਸਿੰਘ ਉਨ੍ਹਾਂ ਦੇ ਓ.ਐਸ.ਡੀ. ਸਨ ਜਿਨ੍ਹਾਂ ਨੂੰ ਬਾਅਦ ਦੇ ਵਿਚ ਉਨ੍ਹਾਂ ਦੇ ਪਦਵੀ ਤੋਂ ਉਤਾਰ ਦਿੱਤਾ ਗਿਆ ਸੀ ਅਤੇ ਉਹ ਭਾਜਪਾ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ।