25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਲੁਧਿਆਣਾ ਦੇ ਗੰਦੇ ਨਾਲੇ ਨੂੰ ਮਿਲੇਗੀ ਨਵੀਂ ਦਿੱਖ, ਵਿਧਾਇਕ ਪੱਪੀ ਤੇ ਮੇਅਰ ਇੰਦਰਜੀਤ ਕੌਰ ਨੇ ਲਿਆ ਜਾਇਜ਼ਾ

ਲੁਧਿਆਣਾ, 25 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਗੰਦੇ ਨਾਲੇ ਨੂੰ ਪੱਕਾ ਕਰਨ ਅਤੇ ਇਸ ਦੇ ਆਲੇ-ਦੁਆਲੇ...

ਅਜੀਤ ਡੈਸਕ 25-09-2026

ਲੁਧਿਆਣਾ, 25 ਸਤੰਬਰ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਗੰਦੇ ਨਾਲੇ ਨੂੰ ਪੱਕਾ ਕਰਨ ਅਤੇ ਇਸ ਦੇ ਆਲੇ-ਦੁਆਲੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਨਗਰ ਨਿਗਮ ਮੇਅਰ ਇੰਦਰਜੀਤ ਕੌਰ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਸ਼ਿੰਗਾਰ ਸਿਨੇਮਾ ਰੋਡ ਦੇ ਨੇੜੇ ਬਣੇ ਗੰਦੇ ਨਾਲੇ ਦੇ ਆਲੇ-ਦੁਆਲੇ ਸਫ਼ਾਈ, ਪੱਕਾ ਕਰਨ ਅਤੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਬਰਸਾਤ ਦੇ ਦਿਨਾਂ ਦੌਰਾਨ ਨਾਲੇ ਦੇ ਓਵਰਫਲੋ ਹੋਣ ਦੇ ਖ਼ਤਰੇ ਨੂੰ ਦੇਖਦਿਆਂ ਇਹ ਕੰਮ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਹੁਣ ਬਰਸਾਤਾਂ ਦਾ ਦੌਰ ਘਟਣ ਤੋਂ ਬਾਅਦ ਵਿਕਾਸ ਕਾਰਜ ਮੁੜ ਸ਼ੁਰੂ ਕਰ ਦਿੱਤੇ ਗਏ ਹਨ।

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਮੇਅਰ ਇੰਦਰਜੀਤ ਕੌਰ ਨੇ ਅਧਿਕਾਰੀਆਂ ਦੇ ਨਾਲ ਮੌਕੇ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਤੇ ਮੇਅਰ ਨੇ ਦੱਸਿਆ ਕਿ ਗੰਦੇ ਨਾਲੇ ਨੂੰ ਪੱਕਾ ਕਰਨ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਸੜਕ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਕਰੀਬ 8 ਕਰੋੜ ਰੁਪਏ ਦੇ ਹੋਰ ਟੈਂਡਰ ਲਗਾਏ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਗੰਦੇ ਨਾਲੇ ਦੇ ਆਲੇ-ਦੁਆਲੇ ਸਫ਼ਾਈ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਨਾਲ ਇਸ ਇਲਾਕੇ ਨੂੰ ਸੁਚੱਜਾ ਰੂਪ ਦਿੱਤਾ ਜਾਵੇਗਾ, ਤਾਂ ਜੋ ਆਉਣ ਵਾਲੇ ਸਮੇਂ ਵਿਚ ਇੱਥੋਂ ਦੇ ਲੋਕਾਂ ਨੂੰ ਬਿਹਤਰ ਸਹੂਲਤ ਮਿਲ ਸਕੇ।

ਪਿਛਲੀ ਖ਼ਬਰ ਚੋਣ ਕਮਿਸ਼ਨ ਖਿਲਾਫ ਪੰਜਾਬ ਕਾਂਗਰਸ ਦਾ ਧਰਨਾ, ਨਹੀਂ ਸ਼ਾਮਿਲ ਹੋਏ ਸਚਿਨ ਪਾਇਲਟ, ਬਾਜਵਾ 'ਤੇ ਚੰਨੀ ਵੀ ਰਹੇ ਗੈਰਹਾਜ਼ਰ ਅਗਲੀ ਖ਼ਬਰ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਕੀਤਾ ਇਕ ਪੱਤਰਕਾਰ ਸੰਮੇਲਨ