24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਾਰੂਕਾ-ਪਰੀਨਾਜ਼ ਦੀ ਜੋੜੀ ਨੇ ਕੀਤਾ ਕਾਂਸੀ ਦਾ ਤਗਮਾ ਆਪਣੇ ਨਾਂਅ

ਨਾਗੋਆ, 24 ਸਤੰਬਰ (ਏਜੰਸੀ)-ਪਰੀਨਾਜ਼ ਧਾਲੀਵਾਲ ਨੇ 24 ਘੰਟਿਆਂ ਵਿਚ ਆਪਣਾ ਲਗਾਤਾਰ ਦੂਜਾ ਇਤਿਹਾਸਕ ਤਗਮਾ ਜਿੱਤਿਆ...

ਅਜੀਤ ਡੈਸਕ 24-09-2026

ਨਾਗੋਆ, 24 ਸਤੰਬਰ (ਏਜੰਸੀ)-ਪਰੀਨਾਜ਼ ਧਾਲੀਵਾਲ ਨੇ 24 ਘੰਟਿਆਂ ਵਿਚ ਆਪਣਾ ਲਗਾਤਾਰ ਦੂਜਾ ਇਤਿਹਾਸਕ ਤਗਮਾ ਜਿੱਤਿਆ। ਪਟਿਆਲਾ ਦੀ ਇਸ ਨਿਸ਼ਾਨੇਬਾਜ਼ ਨੇ ਅਨੰਤਜੀਤ ਸਿੰਘ ਨਾਰੂਕਾ ਨਾਲ ਮਿਲ ਕੇ ਵੀਰਵਾਰ ਨੂੰ ਮਿਕਸਡ ਟੀਮ ਸਕੀਟ ਈਵੈਂਟ ’ਚ ਕਾਂਸੀ ਦੇ ਤਗਮੇ ਆਪਣੇ ਨਾਅ ਕੀਤਾ। ਇਹ ਏਸ਼ੀਆਈ ਖੇਡਾਂ ਦੇ ਇਤਿਹਾਸ ’ਚ ਮਿਕਸਡ ਟੀਮ ਈਵੈਂਟ ’ਚ ਦੇਸ਼ ਦਾ ਪਹਿਲਾ ਤਗਮਾ ਹੈ।

ਸਕੀਟ ਟੀਮ ਪਹਿਲਾਂ ਹੀ 2 ਦਿਨਾਂ ’ਚ ਤਿੰਨ ਕਾਂਸੀ ਦੇ ਤਗਮੇ ਜਿੱਤ ਕੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਚੁੱਕੀ ਹੈ। ਹਾਲਾਂਕਿ, ਪਿਸਟਲ ਨਿਸ਼ਾਨੇਬਾਜ਼ਾਂ ਨੇ ਲਗਾਤਾਰ ਦੂਜੇ ਦਿਨ ਆਪਣੇ ਮਾੜੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ। ਇਸ ਨਾਲ ਮੌਜੂਦਾ ਖੇਡਾਂ ਵਿਚ ਨਿਸ਼ਾਨੇਬਾਜ਼ੀ ’ਚ ਪਹਿਲੇ ਸੋਨ ਤਗਮੇ ਦੀ ਉਡੀਕ ਵਧ ਗਈ ਹੈ। ਔਰਤਾਂ ਤੋਂ ਬਾਅਦ ਪੁਰਸ਼ ਵੀ ਰਵਾਇਤੀ ਤੌਰ ’ਤੇ ਮਜ਼ਬੂਤ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਈਵੈਂਟ ’ਚ ਤਗਮਾ ਨਹੀਂ ਜਿੱਤ ਸਕੇ। 

 

ਪਿਛਲੀ ਖ਼ਬਰ ਰੋਸ਼ੀਬੀਨਾ ਨੇ ਵੁਸ਼ੂ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਭਾਰਤ ਨੇ ਮਿਕਸਡ 4x400 ਮੀਟਰ ਰਿਲੇਅ ’ਚ ਜਿੱਤਿਆ ਚਾਂਦੀ ਦਾ ਤਗਮਾ