24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗੁਰਿੰਦਰਵੀਰ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਪੁੱਜੇ

ਨਾਗੋਆ, 24 ਸਤੰਬਰ (ਇੰਟ.)-ਜਲੰਧਰ ਦੇ ਰਹਿਣ ਵਾਲੇ ਦੌੜਾਕ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ...

ਅਜੀਤ ਡੈਸਕ 24-09-2026

ਨਾਗੋਆ, 24 ਸਤੰਬਰ (ਇੰਟ.)-ਜਲੰਧਰ ਦੇ ਰਹਿਣ ਵਾਲੇ ਦੌੜਾਕ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਗੁਰਿੰਦਰਵੀਰ ਨੇ ਪੁਰਸ਼ਾਂ ਦੀ 100 ਮੀਟਰ ਦੌੜ ਦੀ ਚੌਥੀ ਹੀਟ ’ਚ 10.38 ਸਕਿੰਟ ਦਾ ਸਮਾਂ ਕੱਢ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਦਰਸ਼ਨ ਨੇ ਉਸਨੂੰ ਅਗਲੇ ਦੌਰ ’ਚ ਜਗ੍ਹਾ ਪੱਕੀ ਕਰ ਦਿੱਤੀ। ਸੈਮੀਫਾਈਨਲ ਤੇ ਫਾਈਨਲ ਸ਼ੁੱਕਰਵਾਰ ਨੂੰ ਹੋਣਗੇ।

ਗੁਰਿੰਦਰਵੀਰ ਦੇ ਸੈਮੀਫਾਈਨਲ ’ਚ ਦਾਖਲ ਹੋਣ ਨਾਲ ਜਲੰਧਰ ’ਚ ਉਸਦੇ ਪਰਿਵਾਰ ਤੇ ਖੇਡ ਪ੍ਰੇਮੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮਈ ’ਚ, ਉਸਨੇ ਫੈਡਰੇਸ਼ਨ ਕੱਪ ਵਿਚ 10.09 ਸਕਿੰਟ ਦਾ ਸਮਾਂ ਕੱਢ ਕੇ ਇਕ ਰਾਸ਼ਟਰੀ ਰਿਕਾਰਡ ਬਣਾਇਆ। ਉਹ 100 ਮੀਟਰ ਵਿਚ 10.10 ਸਕਿੰਟ ਤੋਂ ਘੱਟ ਦਾ ਸਮਾਂ ਕੱਢਣ ਵਾਲਾ ਪਹਿਲਾ ਭਾਰਤੀ ਦੌੜਾਕ ਬਣ ਬਣਿਆ।

ਪਿਛਲੀ ਖ਼ਬਰ ਦਿਲਪ੍ਰੀਤ ਦੀ ਹੈਟ੍ਰਿਕ ਦੀ ਬਦੌਲਤ ਭਾਰਤ ਨੇ ਕੋਰੀਆ ਨੂੰ 8-2 ਨਾਲ ਹਰਾਇਆ ਅਗਲੀ ਖ਼ਬਰ ਕਾਂਗਰਸ ਅਤੇ ਸਰਕਾਰ ਲੋਕਾਂ ਦੀ ਰੋਜ਼ੀ-ਰੋਟੀ ਅਤੇ ਬਸਤੀਆਂ ਦੀ ਰੱਖਿਆ ਕਰੇਗੀ- ਪ੍ਰਿਅੰਕਾ ਗਾਂਧੀ