23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਝਬਾਲ 'ਚ ਚੱਲੀ ਗੋਲੀ ਨਾਲ ਨੌਜਵਾਨ ਜ਼ਖ਼ਮੀ

ਝਬਾਲ (ਅੰਮ੍ਰਿਤਸਰ), 23 ਸਤੰਬਰ (ਸੁਖਦੇਵ ਸਿੰਘ) - ਬੀਤੀ ਰਾਤ ਝਬਾਲ ਵਿਖੇ ਕੁਝ ਨੌਜਵਾਨਾਂ ਵਲੋਂ ਚਲਾਈ ਗੋਲੀ ਨਾਲ ਗੁਰਇੰਦਰਜੀਤ ਸਿੰਘ ਪੁੱਤਰ ਖਜ਼ਾਨ ਸਿੰਘ ਗੰਡੀਵਿੰਡ...

ਅਜੀਤ ਡੈਸਕ 23-09-2026

ਝਬਾਲ (ਅੰਮ੍ਰਿਤਸਰ), 23 ਸਤੰਬਰ (ਸੁਖਦੇਵ ਸਿੰਘ) - ਬੀਤੀ ਰਾਤ ਝਬਾਲ ਵਿਖੇ ਕੁਝ  ਨੌਜਵਾਨਾਂ ਵਲੋਂ ਚਲਾਈ ਗੋਲੀ ਨਾਲ ਗੁਰਇੰਦਰਜੀਤ ਸਿੰਘ ਪੁੱਤਰ ਖਜ਼ਾਨ ਸਿੰਘ ਗੰਡੀਵਿੰਡ ਹਾਲ ਵਾਸੀ ਬਾਬਾ ਝੱਲਣ ਕਾਲੋਨੀ ਝਬਾਲ ਅੱਡਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ  ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ। ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਬੀਤੀ ਰਾਤ ਉਹ  ਤਰਨਤਾਰਨ ਰੋਡ 'ਤੇ ਸਟੇਡੀਅਮ ਦੇ ਗੇਟ ਨੇੜੇ ਆ ਰਿਹਾ ਸੀ ਤਾਂ ਕੁਝ ਨੋਜਵਾਨਾਂ ਵਲੋਂ ਗੱਡੀ ਦਾ ਤੇਜ਼ ਕੱਟ ਮਾਰਨ ਨੂੰ ਲੈਕੇ ਆਪਸੀ ਤਕਰਾਰ ਹੋ ਗਿਆ। ਪਿਛੋਂ ਮੋਟਰਸਾਈਕਲ 'ਤੇ ਆਏ ਉਨ੍ਹਾਂ ਦੇ ਸਾਥੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਅਤੇ ਇਕ ਗੋਲੀ ਉਸ ਦੀ ਲੱਤ ਵਿਚ ਲੱਗੀ।ਇਸ ਸੰਬੰਧੀ ਥਾਣਾ ਮੁਖੀ ਝਬਾਲ ਨੇ ਕਿਹਾ ਕਿ ਜ਼ਖ਼ਮੀ ਹੋਏ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਕਾ਼ਾਨੂਨੀ ਕਾਰਵਾਈ ਸੁ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।  

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਡੀ.ਏ. ਦਾ ਨੋਟੀਫਿਕੇਸ਼ਨ ਜਾਰੀ ਅਗਲੀ ਖ਼ਬਰ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਗਿਆ ਆਈ.ਆਈ.ਟੀ. ਬੰਬੇ ਦੇ ਵਿਦਿਆਰਥੀ ਦੀ ਖੁਦਕੁਸ਼ੀ ਦਾ ਮਾਮਲਾ