23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਰਮਨ ਅਰੋੜਾ ਨੂੰ ਜਲੰਧਰ ਸੈਂਟਰਲ ਹਲਕੇ ’ਚ ਮੁੜ ਜ਼ਿੰਮੇਵਾਰੀ ਦੇ ਸਕਦੀ ਹੈ ਪਾਰਟੀ ਹਾਈਕਮਾਨ- ਸੂਤਰ

ਜਲੰਧਰ, 23 ਸਤੰਬਰ (ਦਵਿੰਦਰ)- ਜਲੰਧਰ ਦੀ ਰਾਜਨੀਤੀ ਵਿਚ ਇਕ ਵਾਰ ਫਿਰ ਇਕ ਵੱਡਾ ਦਾਅ ਖੇਡਿਆ ਜਾ ਰਿਹਾ ਹੈ, ਜਿਸ ਵਿਚ ਵਿਧਾਇਕ ਰਮਨ ਅਰੋੜਾ ਨੂੰ ਇਕ ਵਾਰ ਫਿਰ ਸ਼ਕਤੀਸ਼ਾਲੀ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਅਜੀਤ ਡੈਸਕ 23-09-2026

ਜਲੰਧਰ, 23 ਸਤੰਬਰ (ਦਵਿੰਦਰ)- ਜਲੰਧਰ ਦੀ ਰਾਜਨੀਤੀ ਵਿਚ ਇਕ ਵਾਰ ਫਿਰ ਇਕ ਵੱਡਾ ਦਾਅ ਖੇਡਿਆ ਜਾ ਰਿਹਾ ਹੈ, ਜਿਸ ਵਿਚ ਵਿਧਾਇਕ ਰਮਨ ਅਰੋੜਾ ਨੂੰ ਇਕ ਵਾਰ ਫਿਰ ਸ਼ਕਤੀਸ਼ਾਲੀ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਹਾਈਕਮਾਨ ਨੇ ਇਕ ਵਾਰ ਫਿਰ ਰਮਨ ਅਰੋੜਾ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਹੁਣ ਉਹਨਾਂ ਨੂੰ ਜਲੰਧਰ ਸੈਂਟਰਲ ਵਿਚ ਦੁਬਾਰਾ ਸੱਤਾ ਦੇ ਕੇ ਮੈਦਾਨ ਵਿਚ ਉਤਾਰਿਆ ਗਿਆ ਹੈ। ਰਮਨ ਨੂੰ ਪਹਿਲਾਂ ਪੰਜਾਬ ਸਰਕਾਰ ਵਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸੁਰੱਖਿਆ ਵਾਪਸ ਕਰ ਦਿੱਤੀ। ਸੂਤਰਾਂ ਅਨੁਸਾਰ ਇਕ ਸਰਵੇਖਣ ਵਿਚ ਰਮਨ ਅਰੋੜਾ ਨੂੰ ਸੈਂਟਰਲ ਹਲਕੇ ਵਿਚ ਜਿੱਤਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਪਾਰਟੀ ਹਾਈਕਮਾਨ ਉਨ੍ਹਾਂ ਵਿਚ ਦੁਬਾਰਾ ਵਿਸ਼ਵਾਸ ਪ੍ਰਗਟ ਕਰ ਸਕਦੀ ਹੈ।

ਪਿਛਲੀ ਖ਼ਬਰ ਲਾਪਤਾ ਮਹਿਲਾ ਸਰਪੰਚ ਦੇ ਪਤੀ ਕੁਲਜੀਤ ਸਿੰਘ ਸੰਧੂ ਦੀ ਮਿਲੀ ਲਾਸ਼ ਅਗਲੀ ਖ਼ਬਰ ਪਾਕਿ ਦੇ ਓਰਕਜ਼ਈ ਵਿਖੇ ਗੋਲ਼ੀ ਲੱਗਣ ਕਾਰਨ ਇਕ ਸਿੱਖ ਦੀ ਦੀ ਮੌਤ