ਦਿੜ੍ਹਬਾ ਮੰਡੀ, (ਸੰਗਰੂਰ) 21 ਸਤੰਬਰ (ਜਸਵੀਰ ਸਿੰਘ ਔਜਲਾ)- ਪਿੰਡ ਰੋਗਲਾ ਅੰਦਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦੋ ਧਿਰਾਂ ਵਿਚ ਜੰਮ ਕੇ ਲੜਾਈ ਹੋਈ। ਇਸ ਲੜਾਈ ਵਿਚ ਪਿੰਡ ਰੋਗਲਾ ਦਾ ਕਬੱਡੀ ਖਿਡਾਰੀ ਨੌਜਵਾਨ ਜਸਕਰਨ ਸਿੰਘ ਡੂੰਘੀਆਂ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਤੁਰੰਤ ਕੌਹਰੀਆਂ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਸੰਗਰੂਰ ਰੈਫਰ ਕੀਤਾ ਗਿਆ। ਗੰਭੀਰ ਸੱਟਾਂ ਹੋਣ ਕਰਕੇ ਪਟਿਆਲਾ ਤੋਂ ਪੀ.ਜੀ.ਆਈ. ਲਿਜਾਣ ਲਈ ਰੈਫਰ ਕੀਤਾ ਗਿਆ, ਜਿਸ ਦੀ ਪੀ.ਜੀ.ਆਈ. ਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਇਹ ਨੌਜਵਾਨ ਕਬੱਡੀ ਦਾ ਸਿਤਾਰਾ ਮੰਨਿਆ ਜਾਂਦਾ ਸੀ, ਜਿਸ ਨੂੰ ਇਕ ਮਾਮੂਲੀ ਝਗੜੇ ਦੇ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ।। ਐਸ. ਐਚ. ਓ. ਥਾਣਾ ਦਿੜ੍ਹਬਾ ਦਵਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਤਾਜ਼ਾ ਖ਼ਬਰਾਂ
Free
ਪਿੰਡ ਰੋਗਲਾ ਦੇ ਕਬੱਡੀ ਖਿਡਾਰੀ ਦਾ ਮਾਮੂਲੀ ਝਗੜੇ ਕਾਰਨ ਕੀਤਾ ਕਤਲ
ਦਿੜ੍ਹਬਾ ਮੰਡੀ, (ਸੰਗਰੂਰ) 21 ਸਤੰਬਰ (ਜਸਵੀਰ ਸਿੰਘ ਔਜਲਾ)- ਪਿੰਡ ਰੋਗਲਾ ਅੰਦਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਦੋ ਧਿਰਾਂ ਵਿਚ ਜੰਮ ਕੇ ਲੜਾਈ ਹੋਈ। ਇਸ ਲੜਾਈ ਵਿਚ ਪਿੰਡ ਰੋਗਲਾ ਦਾ ਕਬੱਡੀ ਖਿਡਾਰੀ ਨੌਜਵਾਨ ਜਸਕਰਨ ਸਿੰਘ ਡੂੰਘੀਆਂ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ।
ਅਜੀਤ ਡੈਸਕ
21-09-2026