ਮਾਹਿਲਪੁਰ (ਹੁਸ਼ਿਆਰਪੁਰ), 19 ਸਤੰਬਰ (ਰਜਿੰਦਰ ਸਿੰਘ) - ਬੀਤੀ ਰਾਤ ਮਾਹਿਲਪੁਰ ਸ਼ਹੀਦਾਂ ਰੋਡ 'ਤੇ ਪੈਂਦੀ ਕੱਪੜੇ ਦੀ ਦੁਕਾਨ 'ਤੇ ਇਕ ਮੋਟਰਸਾਈਕਲ ਸਵਾਰ 2 ਅਣਪਛਾਤਿਆਂ ਵਲੋਂ ਦੁਕਾਨ ਦੇ ਅੰਦਰ ਆ ਕੇ ਗੋਲੀ ਚਲਾ ਕੇ ਦੁਕਾਨਦਾਰ ਮਾਲਕ ਜਸਵੀਰ ਸਿੰਘ ਪੁੱਤਰ ਯੋਗ ਰਾਜ ਵਾਸੀ ਗੱਜਰ ਜ਼ਖ਼ਮੀ ਹੋ ਗਿਆ। ਜਸਵੀਰ ਸਿੰਘ (ਉਮਰ 33 ਸਾਲ) ਦੀ ਰੀਲੋਡ ਕੱਪੜੇ ਦੀ ਦੁਕਾਨ ਸ਼ਹੀਦਾਂ ਰੋਡ ਮਾਹਿਲਪੁਰ ਵਿਚ ਹੈ। ਜਾਣਕਾਰੀ ਅਨੁਸਾਰ 2 ਨਾ-ਮਲੂਮ ਨੌਜਵਾਨ ਮੋਟਰਸਾਈਕਲ ’ਤੇ ਆਏ। ਇਕ ਨੌਜਵਾਨ ਨੇ ਮੋਟਰਸਾਈਕਲ ਚਾਲੂ ਹਾਲਤ ਵਿਚ ਖੜਾ ਰੱਖਿਆ ਤੇ ਦੂਜੇ ਨੇ ਦੁਕਾਨ ਦੇ ਮੁੱਖ ਦਰਵਾਜ਼ੇ ਦਾ ਸ਼ੀਸ਼ਾ ਖੋਲ੍ਹ ਕੇ ਅੰਦਰ ਆ ਕੇ ਪਿਸਤੌਲ ਨਾਲ ਫਾਇਰ ਕੀਤਾ। ਦੋਵੇਂ ਮੁਲਜ਼ਮ ਮੌਕੇ ’ਤੋਂ ਮੋਟਰਸਾਈਕਲ ਸਮੇਤ ਫਰਾਰ ਹੋ ਗਏ।
ਮਾਹਿਲਪੁਰ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।