17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਖੇਤੀਬਾੜੀ ਵਿਭਾਗ ਦੀ ਛਾਪੇਮਾਰੀ, ਅਣਅਧਿਕਾਰਤ ਗੋਦਾਮ ਸੀਲ

ਜਗਰਾਉਂ (ਲੁਧਿਆਣਾ), 17 ਸਤੰਬਰ (ਕੁਲਦੀਪ ਸਿੰਘ ਲੋਹਟ) - ਖੇਤੀਬਾੜੀ ਵਿਭਾਗ ਵਲੋਂ ਅੱਜ ਦੇਰ ਸ਼ਾਮ ਇਕ ਅਣਅਧਿਕਾਰਤ ਗੋਦਾਮ ’ਤੇ ਛਾਪੇਮਾਰੀ ਕਰਕੇ...

ਅਜੀਤ ਡੈਸਕ 17-09-2026

ਜਗਰਾਉਂ (ਲੁਧਿਆਣਾ), 17 ਸਤੰਬਰ (ਕੁਲਦੀਪ ਸਿੰਘ ਲੋਹਟ)  - ਖੇਤੀਬਾੜੀ ਵਿਭਾਗ ਵਲੋਂ ਅੱਜ ਦੇਰ ਸ਼ਾਮ ਇਕ ਅਣਅਧਿਕਾਰਤ ਗੋਦਾਮ ’ਤੇ ਛਾਪੇਮਾਰੀ ਕਰਕੇ ਉਸ ਨੂੰ ਸੀਲ ਕਰ ਦਿੱਤਾ ਗਿਆ। ਵਿਭਾਗੀ ਟੀਮ ਵਲੋਂ ਕੀਤੀ ਗਈ ਜਾਂਚ ਦੌਰਾਨ ਗੋਦਾਮ ਅੰਦਰ ਵੱਖ-ਵੱਖ ਕਿਸਮਾਂ ਦੀਆਂ ਖੇਤੀਬਾੜੀ ਦਵਾਈਆਂ ਮੌਜੂਦ ਪਾਈਆਂ ਗਈਆਂ। ਕਾਰਵਾਈ ਦੌਰਾਨ ਵਿਭਾਗ ਵਲੋਂ ਗੋਦਾਮ ਨੂੰ ਆਪਣੇ ਕਬਜ਼ੇ ਵਿਚ ਲੈਂਦਿਆਂ ਮੌਕੇ ’ਤੇ ਤਾਲਾ ਲਗਾ ਦਿੱਤਾ ਗਿਆ।
ਇਸ ਸੰਬੰਧੀ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਦਿਨ ਵੇਲੇ ਵਿਭਾਗ ਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਇਕ ਵਿਅਕਤੀ ਉਕਤ ਗੋਦਾਮ ਵਿਚੋਂ ਦਵਾਈਆਂ ਲੈ ਕੇ ਜਾ ਰਿਹਾ ਹੈ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗੀ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਦੇਰ ਸ਼ਾਮ ਗੋਦਾਮ ’ਤੇ ਛਾਪੇਮਾਰੀ ਕੀਤੀ। ਮੌਕੇ ’ਤੇ ਜਾਂਚ ਦੌਰਾਨ ਗੋਦਾਮ ਵਿਚ ਵੱਖ-ਵੱਖ ਕਿਸਮਾਂ ਦੀਆਂ ਖੇਤੀਬਾੜੀ ਦਵਾਈਆਂ ਸਟੋਰ ਕੀਤੀਆਂ ਹੋਈਆਂ ਮਿਲੀਆਂ। ਖੇਤੀਬਾੜੀ ਅਫ਼ਸਰ ਅਨੁਸਾਰ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਦਵਾਈਆਂ ਨੂੰ ਕਥਿਤ ਤੌਰ ’ਤੇ ਬਿਨਾਂ ਲੋੜੀਂਦੇ ਅਧਿਕਾਰ/ਪ੍ਰਬੰਧ ਦੇ ਸਟੋਰ ਕੀਤਾ ਗਿਆ ਸੀ।ਗੁਰਦੀਪ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮੌਕੇ ’ਤੇ ਤਾਲਾ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੋਦਾਮ ਵਿਚ ਮੌਜੂਦ ਦਵਾਈਆਂ ਸੰਬੰਧੀ ਵੀ ਨਿਯਮਾਂ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਭਾਰਤ -ਅਫ਼ਗਾਨਿਸਤਾਨ ਤੀਜਾ ਟੀ-20 - ਅਫ਼ਗਾਨਿਸਤਾਨ ਨੇ ਗਵਾਈ ਪਹਿਲੀ ਵਿਕਟ, ਗੁਰਬਾਜ਼ 15 (11 ਗੇਂਦਾਂ) ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਜੂਨੀਅਰ ਏਸ਼ੀਆ ਕੱਪ ਵਿਚ ਧਮਾਲ ਮਚਾਉਣ ਤੋਂ ਬਾਅਦ ਪ੍ਰਭਦੀਪ ਸਿੰਘ ਦਾ ਭਾਰਤ ਵਾਪਸ ਆਉਣ 'ਤੇ ਸਵਾਗਤ