17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਭਾਜਪਾ ਵਲੋਂ ਕੀਤੇ 'ਆਸ਼ੀਰਵਾਦ ਕਾ ਦੀਆ' ’ ਪ੍ਰੋਗਰਾਮ 'ਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੀਤੀ ਸ਼ਿਰਕਤ

ਲਾਲੜੂ, (ਮੁਹਾਲੀ) 17 ਸਤੰਬਰ (ਰਾਜਬੀਰ ਸਿੰਘ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ...

ਅਜੀਤ ਡੈਸਕ 17-09-2026

ਲਾਲੜੂ, (ਮੁਹਾਲੀ) 17 ਸਤੰਬਰ (ਰਾਜਬੀਰ ਸਿੰਘ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਲਾਲੜੂ ਵਿਖੇ  'ਆਸ਼ੀਰਵਾਦ ਕਾ ਦੀਆ' ਪ੍ਰੋਗਰਾਮ ਕਰਵਾਇਆ ਗਿਆ,ਜਿਸ 'ਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਹਲਕੇ ਦੀਆਂ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਮੂਲੀਅਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਅਤੇ ਸਿਹਤਯਾਬੀ ਲਈ ਦੀਵੇ ਜਗਾਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਦਿਨ ‘ਸੇਵਾ ਸੰਕਲਪ’ ਵਜੋਂ ਮਨਾਇਆ ਜਾ ਰਿਹਾ ਹੈ ਅਤੇ  'ਆਸ਼ੀਰਵਾਦ ਕਾ ਦੀਆ'  ਪ੍ਰੋਗਰਾਮ ਇਸੇ ਤਹਿਤ ਕਰਵਾਇਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ‘ਲੱਖਪਤੀ ਦੀਦੀ’, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਮੁਦਰਾ ਯੋਜਨਾ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜਿਆਂ ਅਨੁਸਾਰ ‘ਲੱਖਪਤੀ ਦੀਦੀ’ ਪਹਿਲਕਦਮੀ ਦਾ ਉਦੇਸ਼ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਦੀ ਟਿਕਾਊ ਸਾਲਾਨਾ ਆਮਦਨ ਘੱਟੋ-ਘੱਟ ਇਕ ਲੱਖ ਰੁਪਏ ਤੱਕ ਪਹੁੰਚਾਉਣਾ ਹੈ। ਗੁਰਦਰਸ਼ਨ ਸਿੰਘ ਸੈਣੀ ਨੇ ਪੰਜਾਬ ਸਰਕਾਰ ’ਤੇ ਨਸ਼ਿਆਂ ਅਤੇ ਹਲਕੇ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਸਰਕਾਰ ਦੇ ਨਸ਼ਾ ਖ਼ਤਮ ਕਰਨ ਦੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀ ਲੋੜ ਦੱਸੀ।

ਪਿਛਲੀ ਖ਼ਬਰ ਭਾਰਤ -ਅਫ਼ਗਾਨਿਸਤਾਨ ਤੀਜਾ ਟੀ-20 ਮੈਚ - ਭਾਰਤ ਨੇ ਗਵਾਈ ਪਹਿਲੀ ਵਿਕਟ, ਅਭਿਸ਼ੇਕ ਸ਼ਰਮਾ 108 (34 ਗੇਂਦਾਂ) ਦੌੜਾਂ ਬਣਾ ਕੇ... ਅਗਲੀ ਖ਼ਬਰ ਭਾਰਤ -ਅਫ਼ਗਾਨਿਸਤਾਨ ਤੀਜਾ ਟੀ-20 ਮੈਚ - 30 ਗੇਂਦਾਂ 'ਚ ਅਭਿਸ਼ੇਕ ਸ਼ਰਮਾ ਦੀਆਂ 100 ਦੌੜਾਂ ਪੂਰੀਆਂ