16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਕਾਰ ਵਲੋਂ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ ਦਾ ਪੁਨਰਗਠਨ

ਨਵੀਂ ਦਿੱਲੀ, 16 ਸਤੰਬਰ (ਪੀ. ਟੀ. ਆਈ.)-ਕੇਂਦਰ ਸਰਕਾਰ ਵਲੋਂ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ.ਬੀ.ਐਫ.ਸੀ.) ਦਾ ਪੁਨਰਗਠਨ ਕੀਤਾ ਗਿਆ। ਇਸ 18-ਮੈਂਬਰੀ ਕਮੇਟੀ ਵਿਚ ਮਸ਼ਹੂਰ ਗਾਇਕ ਤੇ ਸਾਬਕਾ ਲੋਕ ਸਭਾ ਮੈਂਬਰ ਹੰਸ ਰਾਜ ਹੰਸ, ਬਾਲੀਵੁੱਡ ਅਦਾਕਾਰ ...

drinking water
ਅਜੀਤ ਡੈਸਕ 16-09-2026

ਹੰਸ ਰਾਜ ਹੰਸ, ਪ੍ਰੀਤੀ ਜ਼ਿੰਟਾ, ਸੁਨੀਲ ਸ਼ੈਟੀ, ਪੰਕਜ ਤ੍ਰਿਪਾਠੀ 18 ਮੈਂਬਰੀ ਕਮੇਟੀ ’ਚ ਸ਼ਾਮਿਲ
ਨਵੀਂ ਦਿੱਲੀ, 16 ਸਤੰਬਰ (ਪੀ. ਟੀ. ਆਈ.)-ਕੇਂਦਰ ਸਰਕਾਰ ਵਲੋਂ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀ.ਬੀ.ਐਫ.ਸੀ.) ਦਾ ਪੁਨਰਗਠਨ ਕੀਤਾ ਗਿਆ। ਇਸ 18-ਮੈਂਬਰੀ ਕਮੇਟੀ ਵਿਚ ਮਸ਼ਹੂਰ ਗਾਇਕ ਤੇ ਸਾਬਕਾ ਲੋਕ ਸਭਾ ਮੈਂਬਰ ਹੰਸ ਰਾਜ ਹੰਸ, ਬਾਲੀਵੁੱਡ ਅਦਾਕਾਰ ਪ੍ਰੀਤੀ ਜ਼ਿੰਟਾ, ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ ਅਤੇ ਪ੍ਰੋਸੇਨਜੀਤ ਚੈਟਰਜੀ, ਫਿਲਮ ਨਿਰਮਾਤਾ ਪ੍ਰਿਯਦਰਸ਼ਨ ਅਤੇ ਗ੍ਰੈਮੀ-ਜੇਤੂ ਸੰਗੀਤਕਾਰ ਰਿਕੀ ਕੇਜ ਸਮੇਤ ਹੋਰ ਕਈ ਹਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੀ.ਬੀ.ਐਫ.ਸੀ. ਦੇ ਚੇਅਰਮੈਨ ਸ਼ਸ਼ੀ ਸ਼ੇਖਰ ਵੇਮਪਤੀ ਦੀ ਅਗਵਾਈ ਵਾਲੇ ਇਸ ਨਵੇਂ ਬੋਰਡ ਦਾ ਗਠਨ ਤੁਰੰਤ ਪ੍ਰਭਾਵ ਨਾਲ ਤਿੰਨ ਸਾਲਾਂ ਲਈ ਜਾਂ ਅਗਲੇ ਹੁਕਮਾਂ ਤੱਕ (ਜੋ ਵੀ ਪਹਿਲਾਂ ਹੋਵੇ) ਕੀਤਾ ਗਿਆ ਹੈ। ਸੀ.ਬੀ.ਐਫ.ਸੀ. ਦਾ ਪਿਛਲਾ ਪੁਨਰਗਠਨ ਅਗਸਤ 2017 ਵਿਚ ਤਿੰਨ ਸਾਲਾਂ ਦੇ ਕਾਰਜਕਾਲ ਲਈ ਕੀਤਾ ਗਿਆ ਸੀ। ਨਵੀਂ ਕਮੇਟੀ ਵਿਚ ਫਿਲਮ ਆਲੋਚਕ ਵਿਨੋਦ ਅਨੁਪਮ, ਅਦਾਕਾਰ ਮਨੋਜ ਜੋਸ਼ੀ, ਫਿਲਮ ਨਿਰਮਾਤਾ ਅਭਿਸ਼ੇਕ ਜੈਨ, ਨਿਰਮਾਤਾ ਸੁਪ੍ਰਿਆ ਯਾਰਲਾਗੱਡਾ, ਕਵੀ ਅਤੇ ਲੇਖਕ ਯਤਿੰਦਰ ਮਿਸ਼ਰਾ ਅਤੇ ਅਦਾਕਾਰਾ ਰੂਪਾਲੀ ਗਾਂਗੁਲੀ ਵੀ ਸ਼ਾਮਿਲ ਹਨ। ਥੀਏਟਰ ਨਿਰਦੇਸ਼ਕ ਵਾਮਨ ਕੇਂਦਰੇ ਅਤੇ ਲੇਖਕ ਰਮੇਸ਼ ਪਤਾਂਗੇ ਪਿਛਲੇ ਬੋਰਡ ਦੇ ਸਿਰਫ਼ ਦੋ ਅਜਿਹੇ ਮੈਂਬਰ ਹਨ, ਜਿਨ੍ਹਾਂ ਨੂੰ ਨਵੀਂ ਗਠਿਤ ਕਮੇਟੀ ਵਿਚ ਬਰਕਰਾਰ ਰੱਖਿਆ ਗਿਆ ਹੈ। 

ਪਿਛਲੀ ਖ਼ਬਰ ਬ੍ਰਿਕਸ ਸੰਮੇਲਨ ਦੀ ਸਫਲ ਮੇਜ਼ਬਾਨੀ ਲਈ ਕੇਂਦਰੀ ਮੰਤਰੀ ਮੰਡਲ ਵਲੋਂ ਪ੍ਰਧਾਨ ਮੰਤਰੀ ਦੀ ਸ਼ਲਾਘਾ ਅਗਲੀ ਖ਼ਬਰ ਜਲੰਧਰ 'ਚ ਐਕਸਾਈਜ਼ ਟੀਮ ਨੇ ਛਾਪਾ ਮਾਰਿਆ, ਵੱਡੀ ਮਾਤਰਾ ਵਿਚ ਸ਼ਰਾਬ ਜ਼ਬਤ