16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਜਨਾਲਾ ਮੰਡੀ ’ਚ ਬਾਸਮਤੀ ਦੇ ਘੱਟ ਭਾਅ ਨੂੰ ਲੈ ਕੇ ਘਮਾਸਾਨ, ਖੁੱਲ੍ਹੀ ਬੋਲੀ ਸ਼ੁਰੂ

ਅਜਨਾਲਾ (ਅੰਮ੍ਰਿਤਸਰ), 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਦਾਣਾ ਮੰਡੀ ਅਜਨਾਲਾ ਵਿਚ ਬਾਸਮਤੀ ਦੇ ਘੱਟ ਭਾਅ ਨੂੰ ਲੈ ਕੇ ਕਿਸਾਨਾਂ ਵਲੋਂ ਸਵਾਲ ਚੁੱਕੇ ਜਾਣ ਮਗਰੋਂ...

ਅਜੀਤ ਡੈਸਕ 16-09-2026

ਅਜਨਾਲਾ (ਅੰਮ੍ਰਿਤਸਰ), 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਦਾਣਾ ਮੰਡੀ ਅਜਨਾਲਾ ਵਿਚ ਬਾਸਮਤੀ ਦੇ ਘੱਟ ਭਾਅ ਨੂੰ ਲੈ ਕੇ ਕਿਸਾਨਾਂ ਵਲੋਂ ਸਵਾਲ ਚੁੱਕੇ ਜਾਣ ਮਗਰੋਂ ਅੱਜ ਤੋਂ ਖੁੱਲ੍ਹੀ ਬੋਲੀ ਰਾਹੀਂ ਬਾਸਮਤੀ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ। ਕੱਲ੍ਹ 15 ਸਤੰਬਰ ਨੂੰ ਅਜਨਾਲਾ ਮੰਡੀ ਵਿਚ ਅਗੇਤੀ ਬਾਸਮਤੀ ਦਾ ਵੱਧ ਤੋਂ ਵੱਧ ਭਾਅ 3700 ਰੁਪਏ ਪ੍ਰਤੀ ਕੁਇੰਟਲ ਸੀ, ਜਦਕਿ ਗੱਗੋਮਾਹਲ ਮੰਡੀ ਵਿਚ ਕਰੀਬ 3813 ਰੁਪਏ ਭਾਅ ਲੱਗਿਆ ਸੀ। ਮਾਮਲਾ ਧਿਆਨ ਵਿਚ ਆਉਣ ’ਤੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਅਤੇ ਸਕੱਤਰ ਸੰਦੀਪ ਸਿੰਘ ਰਿਆੜ ਵਲੋਂ ਆੜ੍ਹਤੀਆਂ ਤੇ ਪ੍ਰਾਈਵੇਟ ਖ਼ਰੀਦਦਾਰਾਂ ਨਾਲ ਮੀਟਿੰਗ ਕਰਕੇ ਖੁੱਲ੍ਹੀ ਬੋਲੀ ਸ਼ੁਰੂ ਕਰਵਾਈ ਗਈ। ਅੱਜ ਬਾਸਮਤੀ 1509 ਦਾ ਵੱਧ ਤੋਂ ਵੱਧ ਭਾਅ 3763 ਰੁਪਏ ਪ੍ਰਤੀ ਕੁਇੰਟਲ ਲੱਗਾ। ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਖ਼ਰੀਦ ਪ੍ਰਕਿਰਿਆ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕੁਤਾਹੀ ਕਰਨ ਵਾਲੇ ਆੜ੍ਹਤੀ ਜਾਂ ਖ਼ਰੀਦਦਾਰ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ। ਆੜ੍ਹਤੀ ਮਨਜੀਤ ਸਿੰਘ ਅਤੇ ਪ੍ਰਾਈਵੇਟ ਖ਼ਰੀਦਦਾਰ ਸੰਨੀ ਕੁੰਦਰਾ ਨੇ ਖੁੱਲ੍ਹੀ ਬੋਲੀ ਨੂੰ ਕਿਸਾਨਾਂ ਲਈ ਲਾਭਦਾਇਕ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਖ਼ਰੀਦਦਾਰਾਂ ਵਿਚਕਾਰ ਮੁਕਾਬਲਾ ਅਤੇ ਪਾਰਦਰਸ਼ਤਾ ਵਧੇਗੀ।

ਪਿਛਲੀ ਖ਼ਬਰ 17 ਸਤੰਬਰ ਨੂੰ ਸ਼ਾਮ 6 ਤੋਂ 7 ਵਜੇ ਦੇ ਵਿਚਕਾਰ, ਆਪਣੇ ਘਰਾਂ ਵਿਚ ਅਸ਼ੀਰਵਾਦ ਦਾ ਦੀਵਾ ਜਗਾਓ - ਮੁੱਖ ਮੰਤਰੀ ਨਾਇਬ ਸਿੰਘ... ਅਗਲੀ ਖ਼ਬਰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੇ ਮੁੱਦੇ ਤੇ ਗੁੰਮਰਾਹ ਕਰ ਰਹੀ ਹੈ ਭਾਜਪਾ - ਹਰਪਾਲ ਸਿੰਘ ਚੀਮਾ