ਲਹਿਰਾ ਮੁਹੱਬਤ, 14 ਸਤੰਬਰ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ਵਲੋਂ ਵੱਧ ਰਹੀ ਗਰਮੀ ਤੇ ਝੋਨੇ ਦੀ ਫ਼ਸਲ ਲਈ ਮੋਟਰਾਂ, ਘਰੇਲੂ ਖਪਤਕਾਰਾਂ ਸਮੇਤ ਉਦਯੋਗਿਕ ਇਕਾਈਆਂ ਲਈ ਨਿਰਵਿਘਨ ਬਿਜਲੀ ਸਪਲਾਈ ਚਾਲੂ ਰੱਖਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਪਰ ਇਸ ਸਮੇਂ ਪੰਜਾਬ 'ਚ ਬਿਜਲੀ ਦੀ ਡਿਮਾਂਡ ਦੇ 16893.48 ਮੈਗਾਵਾਟ ਦੇ ਰਿਕਾਰਡ ਤੋੜ ਵਾਧੇ ਨੇ ਪਾਵਰਕਾਮ ਨੂੰ ਸੁੱਕਣੇ ਪਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਵਲੋਂ ਇਸ ਸਮੇਂ ਦੀ ਮੰਗ ਅਨੁਸਾਰ ਉਤਰੀ ਭਾਰਤ ਦੇ 2 ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਤੇ 7 ਸੂਬਿਆਂ ਨਾਲੋਂ ਬਾਹਰੋਂ ਬਿਜਲੀ ਖ਼ਰੀਦ ਕਰਨ ਵਿੱਚ 11135.19 ਮੈਗਾਵਾਟ ਬਿਜਲੀ ਪ੍ਰਾਪਤ ਕਰਨ ਵਾਲਾ ਮੋਹਰੀ ਸੂਬਾ ਬਣ ਗਿਆ ਹੈ।ਜੋ ਪਿਛਲੇ ਸਾਲ 2025 ਵਿੱਚ ਪੰਜਾਬ ਦੀ ਪੀਕ ਡਿਮਾਂਡ 16670 ਮੈਗਾਵਾਟ ਸੀ, ਪਰ ਇਸ ਸਾਲ ਬਾਰਿਸ਼ਾਂ ਘੱਟ ਹੋਣ ਕਰਕੇ ਸਤੰਬਰ ਮਹੀਨੇ ਦੀ ਗਰਮੀ ਨੇ ਪਾਵਰਕਾਮ ਲਈ ਵੱਡੀ ਸਿਰਦਰਦੀ ਖੜੀ ਕੀਤੀ ਹੋਈ ਹੈ।ਇਸ ਸਮੇਂ ਪੰਜਾਬ ਦਾ ਆਪਣਾ ਬਿਜਲੀ ਉਤਪਾਦਨ 5759 ਮੈਗਾਵਾਟ ਹੈ ਤੇ ਪਰ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਜਿੱਥੈ ਪਾਵਰ ਕੱਟਾਂ ਨਾਲ ਡੰਗ ਟਪਾਉਣਾ ਪੈ ਰਿਹਾ ਹੈ, ਉਥੇ 11000 ਮੈਗਾਵਾਟ ਤੋਂ ਵੱਧ ਸੈਂਟਰ ਪੂਲ ਚੋਂ ਬਿਜਲੀ ਪ੍ਰਾਪਤ ਕਰਨੀ ਪੈ ਰਹੀ ਹੈ।ਇਸ ਸਥਿਤੀ ਵਿੱਚ ਬਿਜਲੀ ਦੀ ਕਿੱਲਤ ਕਾਰਨ ਕਿਸਾਨ, ਆਮ ਘਰੇਲੂ ਖਪਤਕਾਰਾਂ ਵਿਰੋਧ ਵਿੱਚ ਸੜਕਾਂ ਤ'ਤੇ ਧਰਨੇ ਲਾਉਣ ਲਈ ਮਜ਼ਬੂਰ ਹਨ।ਜਿੱਥੇ ਪਾਵਰ ਕੱਟਾਂ ਕਾਰਨ ਕਾਰਖਾਨੇ ਵੀ ਬੰਦ ਹੋਣ ਕਾਰਨ ਪ੍ਰਬੰਧਕ ਵਾਧੂ ਖਰਚਿਆਂ ਕਾਰਨ ਪ੍ਰੇਸ਼ਾਨ ਹਨ।
ਤਾਜ਼ਾ ਖ਼ਬਰਾਂ
Free
ਸੂਬੇ 'ਚ ਬਿਜਲੀ ਦੀ ਡਿਮਾਂਡ ਦੇ ਰਿਕਾਰਡ ਤੋੜ ਵਾਧੇ ਨੇ ਪਾਵਰਕਾਮ ਸੁੱਕਣੇ ਪਾਇਆ
ਲਹਿਰਾ ਮੁਹੱਬਤ, 14 ਸਤੰਬਰ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ਵਲੋਂ ਵੱਧ ਰਹੀ ਗਰਮੀ ਤੇ ਝੋਨੇ ਦੀ ਫ਼ਸਲ ਲਈ ਮੋਟਰਾਂ, ਘਰੇਲੂ ਖਪਤਕਾਰਾਂ ਸਮੇਤ ਉਦਯੋਗਿਕ ਇਕਾਈਆਂ ਲਈ ਨਿਰਵਿਘਨ ਬਿਜਲੀ ਸਪਲਾਈ...
ਅਜੀਤ ਡੈਸਕ
14-09-2026