ਨਵੀਂ ਦਿੱਲੀ, 13 ਸਤੰਬਰ - ਬ੍ਰਿਕਸ ਸੰਮੇਲਨ 2026 ਦੇ ਦੂਜੇ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਮੈਂ ਆਪਣੇ ਨਿੱਜੀ ਤਜ਼ਰਬੇ ਤੋਂ ਕਹਿ ਸਕਦਾ ਹਾਂ ਕਿ 'ਗਲੋਬਲ ਸਾਊਥ' ਦੇ ਦੇਸ਼ਾਂ ਦਾ ਬ੍ਰਿਕਸ ਵਿਚ ਭਰੋਸਾ ਵਧਿਆ ਹੈ, ਕਿਉਂਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ, ਉਨ੍ਹਾਂ ਦੇ ਤਜ਼ਰਬਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਹੱਲ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਉਨ੍ਹਾਂ ਦੇ ਨਾਲ ਮਿਲ ਕੇ ਤਿਆਰ ਕੀਤੇ ਜਾਂਦੇ ਹਨ। ਬ੍ਰਿਕਸ ਦੀ ਤਾਕਤ ਸਾਡੀ ਵਿਭਿੰਨਤਾ ਅਤੇ ਸਹਿਯੋਗ ਵਿਚ ਨਿਹਿਤ ਹੈ। ਭਾਵੇਂ ਅਸੀਂ ਵੱਖੋ-ਵੱਖਰੇ ਹਾਲਾਤਾਂ ਨਾਲ ਜੁੜੇ ਹੋਈਏ, ਪਰ ਅਸੀਂ ਸਹਿਯੋਗ ਰਾਹੀਂ ਮਿਲ ਕੇ ਅੱਗੇ ਵਧਦੇ ਹਾਂ ਅਤੇ ਮਨੁੱਖਤਾ ਲਈ ਖੁਸ਼ਹਾਲੀ ਲਿਆਉਂਦੇ ਹਾਂ। ਕਾਸ਼ ਕਿ ਸਾਡੀ ਵਿਭਿੰਨਤਾ ਸਾਡੀ ਪਛਾਣ ਬਣੀ ਰਹੇ, ਸਾਡਾ ਸਹਿਯੋਗ ਸਾਡੀ ਪ੍ਰੇਰਣਾ ਬਣੇ ਅਤੇ ਸਾਡੀ ਤਰੱਕੀ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਸਾਬਤ ਹੋਵੇ..."।
ਤਾਜ਼ਾ ਖ਼ਬਰਾਂ
Free
ਬ੍ਰਿਕਸ ਵਿਚ ਭਰੋਸਾ ਵਧਿਆ ਹੈ 'ਗਲੋਬਲ ਸਾਊਥ' ਦੇ ਦੇਸ਼ਾਂ ਦਾ - ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 13 ਸਤੰਬਰ - ਬ੍ਰਿਕਸ ਸੰਮੇਲਨ 2026 ਦੇ ਦੂਜੇ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਮੈਂ ਆਪਣੇ ਨਿੱਜੀ ਤਜ਼ਰਬੇ ਤੋਂ ਕਹਿ ਸਕਦਾ ਹਾਂ ਕਿ 'ਗਲੋਬਲ ਸਾਊਥ'...
ਅਜੀਤ ਡੈਸਕ
13-09-2026