13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮੱਧ ਪ੍ਰਦੇਸ਼ - ਨਾਜਾਇਜ਼ ਸ਼ਰਾਬ ਕਾਂਡ ਦੇ ਸੰਬੰਧ ਵਿਚ 30,000 ਰੁਪਏ ਦੇ ਇਨਾਮ ਵਾਲਾ ਦੋਸ਼ੀ ਸ਼ਿਵੰਜਯ ਰਾਜਪੂਤ

ਸਾਗਰ (ਮੱਧ ਪ੍ਰਦੇਸ਼), 13 ਸਤੰਬਰ - ਨਾਜਾਇਜ਼ ਸ਼ਰਾਬ ਕਾਂਡ ਦੇ ਸੰਬੰਧ ਵਿਚ 30,000 ਰੁਪਏ ਦੇ ਇਨਾਮ ਵਾਲੇ ਦੋਸ਼ੀ ਸ਼ਿਵੰਜਯ ਰਾਜਪੂਤਨੂੰ ਸਾਗਰ ਪੁਲਿਸ ਨੇ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਜਵਾਬੀ ਗੋਲੀਬਾਰੀ...

ਅਜੀਤ ਡੈਸਕ 13-09-2026

ਸਾਗਰ (ਮੱਧ ਪ੍ਰਦੇਸ਼), 13 ਸਤੰਬਰ - ਨਾਜਾਇਜ਼ ਸ਼ਰਾਬ ਕਾਂਡ ਦੇ ਸੰਬੰਧ ਵਿਚ 30,000 ਰੁਪਏ ਦੇ ਇਨਾਮ ਵਾਲੇ ਦੋਸ਼ੀ ਸ਼ਿਵਨਜੈ ਰਾਜਪੂਤ ਨੂੰ ਸਾਗਰ ਪੁਲਿਸ ਨੇ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਜਵਾਬੀ ਗੋਲੀਬਾਰੀ ਦੌਰਾਨ ਦੋਸ਼ੀ ਦੀ ਲੱਤ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੋਸ਼ੀ ਦੇ ਕਬਜ਼ੇ ਵਿਚੋਂ ਇਕ ਦੇਸੀ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ, ਤਿੰਨ ਖਾਲੀ ਕਾਰਤੂਸ, ਇਕ ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। 
ਦੱਸ ਦੇਈਏ ਕਿ ਸਾਗਰ ਜ਼ਿਲ੍ਹੇ ਦੇ ਬਾਂਦਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਲੋਕਾਂ ਦੀ ਮੌਤ ਹੋ ਗਈ ਸੀ ਤੇ 40 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਪਿਛਲੀ ਖ਼ਬਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਗੁਰਗੱਦੀ ਦਿਵਸ ਦੀਆਂ ਅਦਾਰਾ ਅਜੀਤ ਵਲੋਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ... ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਜ਼ਬੂਤ ​​ਕਰਨ ਲਈ "ਯੂਥ ਰਨ ਪੰਜਾਬ 2026" ਦਾ ਆਯੋਜਨ