ਖਰੜ (ਮੋਹਾਲੀ), 11 ਸਤੰਬਰ (ਤਰਸੇਮ ਸਿੰਘ ਜੰਡਪੁਰੀ)- ਅੱਜ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਦੇ ਵਿਚ ਐਡਵੋਕੇਟ ਸਚਿਨ ਚੌਧਰੀ ਗਰੁੱਪ ਨੇ ਐਡਵੋਕੇਟ ਅਮਿਤ ਮੰਡਕਨ ਗਰੁੱਪ ਨੂੰ ਹਰਾ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਜਿਸ ਵਿਚ ਸਚਿਨ ਚੌਧਰੀ ਪ੍ਰਧਾਨ ਐਡਵੋਕੇਟ ਸੁਸ਼ਾਂਤ ਕੌਸ਼ਕ ਸੈਕਟਰੀ ਵਾਈਸ ਪ੍ਰਧਾਨ (ਔਰਤਾਂ) ਖੁਸ਼ਪ੍ਰੀਤ ਕੌਰ, ਜੋਇੰਟ ਸੈਕਟਰੀ (ਔਰਤਾਂ) ਕਮਲਜੀਤ ਕੌਰ ਖਜਾਨਚੀ ਲਈ ਸਚਿਨ ਵਰਮਾ ਚੁਣੇ ਗਏ ਹਨ ਜਦਕਿ ਨਕੂਲ ਕਪੂਰ ਪਹਿਲਾਂ ਹੀ ਨਿਰਵਿਰੋਧ ਵਾਈਸ ਪ੍ਰਧਾਨ ਚੁਣੇ ਗਏ ਸਨ।
ਇਹ ਜਾਣਕਾਰੀ ਚੋਣ ਅਧਿਕਾਰੀ ਐਡਵੋਕੇਟ ਹਰਪ੍ਰੀਤ ਸਿੰਘ ਜੌਹਰ ਅਤੇ ਜਸਵੀਰ ਸਿੰਘ ਰੰਗੀਲਾ ਨੇ ਦਿੱਤੀ।