ਅਜਨਾਲਾ (ਅੰਮ੍ਰਿਤਸਰ), 11 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬਾਰ ਐਸੋਸੀਏਸ਼ਨ ਅਜਨਾਲਾ ਦੀ ਅੱਜ ਚੋਣ ਰਿਟਰਨਿੰਗ ਅਧਿਕਾਰੀ ਐਡਵੋਕੇਟ ਸੁਖਦੇਵ ਸਿੰਘ ਬਾਜਵਾ, ਐਡਵੋਕੇਟ ਦਵਿੰਦਰ ਸਿੰਘ ਗਿੱਲ ਅਤੇ ਸਹਾਇਕ ਚੋਣ ਟਰਨਿੰਗ ਅਧਿਕਾਰੀ ਰੁਪਿੰਦਰ ਸਿੰਘ ਸੰਧੂ ਦੀ ਦੇਖ-ਰੇਖ ਹੇਠ ਹੋਈ ਚੋਣ ਵਿਚ ਸੀਨੀਅਰ ਵਕੀਲ ਐਡਵੋਕੇਟ ਅਰਵਿੰਦਰ ਸਿੰਘ ਮਾਨ ਆਪਣੇ ਵਿਰੋਧੀ ਉਮੀਦਵਾਰ ਮਨਜੀਤ ਸਿੰਘ ਭੱਟੀ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤ ਗਏ ਹਨ, ਜਦਕਿ ਨਾਨਕ ਸਿੰਘ ਭੱਟੀ ਬਿਨ੍ਹਾਂ ਮੁਕਾਬਲਾ ਮੀਤ ਪ੍ਰਧਾਨ, ਐਡਵੋਕੇਟ ਮਨਦੀਪ ਸਿੰਘ ਰੰਧਾਵਾ ਵਿਰੋਧੀ ਉਮੀਦਵਾਰ ਰਿਤੂਰਾਜ ਸਿੰਘ ਸੰਧੂ ਨੂੰ ਹਰਾ ਕੇ ਸਕੱਤਰ, ਮਹਿਲਾ ਕੋਟੇ ਵਿਚੋਂ ਐਡਵੋਕੇਟ ਮਨਦੀਪ ਕੌਰ ਥਿੰਦ ਆਪਣੇ ਵਿਰੋਧੀ ਉਮੀਦਵਾਰ ਮਨਦੀਪ ਕੌਰ ਨੂੰ ਹਰਾ ਕੇ ਐਡੀਸ਼ਨਲ ਮੀਤ ਪ੍ਰਧਾਨ ਬਣੇ, ਜਦਕਿ ਐਡਵੋਕੇਟ ਸੁਰਿੰਦਰਪਾਲ ਸ਼ਰਮਾ ਜੁਆਇੰਟ ਸਕੱਤਰ, ਸੰਦੀਪ ਕੌਰ ਖਜਾਨਚੀ ਅਤੇ 5 ਕਾਰਜਕਾਰੀ ਕਮੇਟੀ ਮੈਂਬਰ ਸਰਬਸੰਮਤੀ ਨਾਲ ਚੁਣੇ ਗਏI
ਐਡਵੋਕੇਟ ਅਰਵਿੰਦਰ ਸਿੰਘ ਮਾਨ ਦੀ ਹੋਈ ਵੱਡੀ ਜਿੱਤ ਤੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜ ਮੋਹਨ ਔਲ, ਐਡਵੋਕਟ ਜਤਿੰਦਰ ਸਿੰਘ ਚੋਹਾਨ, ਬਿਲਡਿੰਗ ਕਮੇਟੀ ਚੇਅਰਮੈਨ ਐਡਵੋਕੇਟ ਮਿਲਾਪ ਸਿੰਘ ਭੱਟੀ, ਐਡਵੋਕੇਟ ਰਣਜੀਤ ਸਿੰਘ ਛੀਨਾ ਅਤੇ ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ ਸਮੇਤ ਹੋਰਨਾ ਮੈਂਬਰਾਂ ਵਲੋਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਹਾਰ ਪਾ ਕੇ ਸਨਮਾਨਿਤ ਕਰਦਿਆਂ ਲੱਡੂ ਵੰਡ ਕੇ ਜਿੱਤ ਦੇ ਜਸ਼ਨ ਮਨਾਏ ਗਏI